ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

70 ਹਜ਼ਾਰ ਕਰੋੜ ਦੇ ਜਹਾਜ਼ ਸੌਦੇ 'ਚ ਪੀ. ਚਿਦੰਬਰਮ ਤੋਂ ਛੇ ਘੰਟੇ ਪੁੱਛਗਿੱਛ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੂਪੀਏ ਸ਼ਾਸਨ ਦੌਰਾਨ ਏਅਰ ਇੰਡੀਆ ਲਈ 111 ਜਹਾਜ਼ ਖ਼ਰੀਦਣ ਦੇ ਸੌਦੇ ਨਾਲ ਸਬੰਧਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਤੋਂ ਛੇ ਘੰਟੇ ਪੁੱਛਗਿੱਛ ਕੀਤੀ। ਇਹ ਸੌਦਾ 70 ਹਜ਼ਾਰ ਕਰੋੜ ਰੁਪਏ ਦਾ ਸੀ ਅਤੇ ਈਡੀ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ।


ਕਰੋੜਾਂ ਰੁਪਏ ਦੇ ਕਥਿਤ ਹਵਾਬਾਜ਼ੀ ਘੁਟਾਲੇ ਤੋਂ ਇਲਾਵਾ, ਏਅਰ ਇੰਡੀਆ ਨੂੰ ਹੋਏ ਨੁਕਸਾਨ ਦੀ ਜਾਂਚ ਅੰਤਰਰਾਸ਼ਟਰੀ ਏਅਰਲਾਈਨਾਂ ਲਈ ਏਅਰ ਸਲੋਟ ਨਿਰਧਾਰਤ ਕਰਨ ਵਿੱਚ ਬੇਨਿਯਮੀਆਂ ਕਾਰਨ ਕੀਤੀ ਜਾ ਰਹੀ ਹੈ। ਜਦੋਂ ਚਿਦੰਬਰਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪ੍ਰਸ਼ਨ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

 

ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਚਿਦੰਬਰਮ ਦਾ ਬਿਆਨ ਦਰਜ ਕੀਤਾ ਗਿਆ ਹੈ। ਈਡੀ ਨੇ ਇਸ ਤੋਂ ਪਹਿਲਾਂ ਅਗਸਤ 2019 ਵਿੱਚ ਚਿਦੰਬਰਮ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਉਸ ਸਮੇਂ ਸੀਬੀਆਈ ਹਿਰਾਸਤ ਵਿੱਚ ਸੀ। ਚਿਦੰਬਰਮ ਨੂੰ 106 ਦਿਨਾਂ ਬਾਅਦ ਪਿਛਲੇ ਸਾਲ 4 ਦਸੰਬਰ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।

 

ਕੀ ਹੈ ਮਾਮਲਾ?

ਤਤਕਾਲੀ ਵਿੱਤ ਮੰਤਰੀ ਪੀ ਚਿਦੰਬਰਮ ਮੰਤਰੀਆਂ ਦੇ ਉਸ ਸਮੂਹ ਦੇ ਮੁਖੀ ਸਨ ਜਿਨ੍ਹਾਂ ਨੇ ਸਾਲ 2009 ਵਿੱਚ ਜਹਾਜ਼ ਖ਼ਰੀਦਣ ਦਾ ਫ਼ੈਸਲਾ ਲਿਆ ਸੀ। ਅਸਲ ਪ੍ਰਸਤਾਵ ਏਅਰ ਇੰਡੀਆ ਅਤੇ ਇੰਡੀਅਨ ਏਅਰਲਾਇੰਸ ਲਈ 28 ਜਹਾਜ਼ ਖ਼ਰੀਦਣ ਦਾ ਸੀ, ਪਰ ਸਰਕਾਰ ਨੇ ਏਅਰ ਇੰਡੀਆ ਲਈ ਏਅਰਬੱਸ 68 ਜਹਾਜ਼ ਏਅਰ ਇੰਡੀਆ ਲਈ ਅਤੇ 43 ਜਹਾਜ਼ ਖ਼ਰੀਦਣ ਦਾ ਫ਼ੈਸਲਾ ਕੀਤਾ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: P Chidambaram questioned for six hours in a 70 thousand crore aircraft deal