ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ GST ਲਈ ਤਿਆਰ ਨਹੀਂ ਸੀ, ਇਹ ਥੋਪੀ ਗਈ : ਚਿਦੰਬਰਮ

ਦੇਸ਼ GST ਲਈ ਤਿਆਰ ਨਹੀਂ ਸੀ: ਚਿਦੰਬਰਮ

ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ GST ਵਪਾਰੀਆਂ ਵਿਚਾਲੇ ਇੱਕ ਮਾੜਾ ਸ਼ਬਦ ਬਣ ਗਿਆ ਹੈ। ਕਾਂਗਰਸ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਜੀ.ਐਸ.ਟੀ. ਦੇ ਢਾਂਚੇ, ਰੇਟ 'ਤੇ ਪਾਲਣਾ 'ਚ ਇੰਨੀਆਂ ਕਮੀਆਂ ਹਨ ਕਿ ਇਹ ਵਪਾਰੀਆਂ, ਨਿਵੇਸ਼ਕਾਂ ਅਤੇ ਆਮ ਲੋਕਾਂ ਵਿੱਚ ਇੱਕ ਬੁਰਾ ਸ਼ਬਦ ਬਣ ਗਿਆ ਹੈ।

 

ਉਨ੍ਹਾਂ ਨੇ ਕਿਹਾ ਕਿ ਇਕ ਅਜਿਹਾ ਵਰਗ ਜੋ ਜੀਐੱਸਟੀ ਨਾਲ ਬਹੁਤ ਖੁਸ਼ ਹੈ। ਉਹ ਟੈਕਸ ਵਿਭਾਗ ਹੈ ਜਿਸ ਨੇ ਅਸਾਧਾਰਣ ਸ਼ਕਤੀਆਂ ਪ੍ਰਾਪਤ ਕਰ ਲਈਆਂ ਹਨ ਅਤੇ ਮੱਧ ਵਰਗ ਵਪਾਰੀ 'ਤੇ ਆਮ ਨਾਗਰਿਕ ਨੂੰ ਡਰਾਇਆ ਹੈ. ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਸੰਵਿਧਾਨ ਸੋਧ ਬਿੱਲ ਤੋਂ ਲੈ ਕੇ ਇਸ ਦੇ ਸਬੰਧ 'ਚ ਚੁੱਕੇ ਗਏ ਹਰੇਕ ਕਦਮ 'ਚ ਕਈ ਕਮੀਆਂ ਹਨ।

 

 ਅੱਜ GST  ਨੂੰ ਲਾਗੂ ਹੋਏ ਇੱਕ ਸਾਲ ਹੋ ਗਿਆ ਹੈ. 

 

ਚਿਦੰਬਰਮ ਨੇ ਕਿਹਾ ਕਿ ਇਹ ਅਸਲ ਜੀਐੱਸਟੀ ਨਹੀਂ ਹੈ। ਜੀਐੱਸਟੀ ਦੀਆਂ ਕਈ ਦਰਾਂ ਤੱਕ ਨਾਲ ਗੜਬੜ ਕੀਤੀ ਗਈ ਹੈ।

 

ਚਿਦੰਬਰਮ ਨੇ ਕਿਹਾ ਕਿ ਰਿਫੰਡ ਵਿੱਚ ਦੇਰੀ ਕਾਰਨ ਫਰਮਾਂ ਦੀ ਮਹੱਤਵਪੂਰਨ ਕੰਮਕਾਜੀ ਪੂਜੀ ਦੇ ਰਾਸਤੇ 'ਚ ਰੁਕਾਵਟ ਪੈਦਾ ਹੋ ਗਈ ਹੈ। ਜੀਐੱਸਟੀ ਨੇ ਆਮ ਨਾਗਰਿਕਾਂ 'ਤੇ ਟੈਕਸ ਦਾ ਬੋਝ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਦੇਸ਼ ਜੀਐੱਸਟੀ ਲਈ ਤਿਆਰ ਨਹੀਂ ਹੈ, ਫਿਰ ਵੀ ਇਹ ਪ੍ਰਣਾਲੀ ਦੇਸ਼ 'ਤੇ ਥੋਪ ਦਿੱਤੀ ਗਈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:P Chidambaram Questions implementation of GST attack on BJP