ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜ਼ਰਾਇਲ ਨਾਲ $77.7 ਕਰੋੜ ਦਾ ਸਮਝੌਤਾ, ਭਾਰਤ ਨੂੰ ਦੇਵੇਗਾ ਬਰਾਕ-8 ਮਿਸਾਇਲਾਂ

ਇਜ਼ਰਾਇਲ ਨਾਲ $77.7 ਕਰੋੜ ਦਾ ਸਮਝੌਤਾ, ਭਾਰਤ ਨੂੰ ਦੇਵੇਗਾ ਬਰਾਕ-8 ਮਿਸਾਇਲਾਂ

ਇਜ਼ਰਾਇਲ ਸਰਕਾਰ ਦੀ ਮੋਹਰੀ ਰੱਖਿਆ ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਸਮੁੰਦਰੀ ਫ਼ੌਜ ਨੂੰ ਪਾਣੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਲੰਮੀ ਦੂਰੀ ਦੀਆਂ ਬਰਾਕ-8 ਮਿਸਾਇਲਾਂ ਤੇ ਮਿਸਾਇਲ ਰੱਖਿਆ ਪ੍ਰਣਾਲੀ ਦੀ ਸਪਲਾਈ ਲਈ ਭਾਰਤ ਨਾਲ 77.7 ਕਰੋੜ ਡਾਲਰ ਦੇ ਇੱਕ ਸਮਝੌਤੇ `ਤੇ ਹਸਤਾਖਰ ਕੀਤੇ ਹਨ। ਇਜ਼ਰਾਇਲੀ ਬਿਜ਼ਨੇਸ ਅਖ਼ਬਾਰ ‘ਗਲੋਬਜ਼` ਮੁਤਾਬਕ ਇਜ਼ਰਾਇਲ ਏਅਰੋਸਪੇਸ (ਆਈਏਆਈ) ਨੇ ਦੱਸਿਆ ਹੈ ਕਿ ਨਵੀਂ ਦਿੱਲੀ ਦੀ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ ਇਸ ਪ੍ਰੋਜੈਕਟ ਲਈ ਮੁੱਖ ਨਿਰਮਾਤਾ ਹੋਵੇਗਾ।


ਇਸ ਰਿਪੋਰਟ ਮੁਤਾਬਕ ਆਈਏਆਈ ਭਾਰਤੀ ਸਮੁੰਦਰੀ ਫ਼ੌਜ ਦੇ ਸੱਤ ਬੇੜਿਆਂ ਲਈ ਪਾਣੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਲੰਮੀ ਦੂਰੀ ਦੀ ਮਿਸਾਇਲ ਅਤੇ ਹਵਾਈ ਮਿਸਾਇਲ ਰੱਖਿਆ ਪ੍ਰਣਾਲੀ ਏਐੱਮਡੀ ਪ੍ਰਣਾਲੀ ਬਰਾਕ-8 ਦੇ ਸਮੁੰਦਰੀ ਐਡੀਸ਼ਨ ਦੀ ਸਪਲਾਈ ਕਰੇਗੀ।


ਆਈਏਆਈ ਇਜ਼ਰਾਇਲ ਦੀ ਸਭ ਤੋਂ ਵੱਡੀ ਏਅਰੋਸਪੇਸ ਤੇ ਰੱਖਿਆ ਕੰਪਨੀ ਹੈ। ਇਹ ਮਿਸਾਇਲ-ਤੋੜੂ, ਹਵਾਈ ਪ੍ਰਣਾਲੀਆਂ ਤੇ ਖ਼ੁਫ਼ੀਆ ਅਤੇ ਸਾਈਬਰ ਸੁਰੱਖਿਆ ਪ੍ਰਣਾਲੀਆਂ ਸਮੇਤ ਰੱਖਿਆ ਪ੍ਰਣਾਲੀਆਂ ਦਾ ਵਿਕਾਸ, ਨਿਰਮਾਣ ਤੇ ਸਪਲਾਈ ਕਰਦੀ ਹੈ। ਇਜ਼ਰਾਇਲੀ ਰੱਖਿਆ ਸੰਸਥਾਨ ਨਾਲ ਭਾਰਤ ਦੇ ਕਰੀਬੀ ਸਬੰਧ ਹਨ ਤੇ ਇਸ ਨੇ ਇਜ਼ਰਾਇਲੀ ਰੱਖਿਆ ਕੰਪਨੀਆਂ ਨਾਲ ਕਈ ਅਹਿਮ ਸੌਦੇ ਕੀਤੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pact with Israel of 777 Lakh Dollar for Barak 8 Missile