ਦੁਨੀਆ ਦੀ ਸਭ ਤੋਂ ਉੱਚੀ ਪਰਬਤੀ–ਟੀਸੀ ਮਾਊਂਟ ਐਵਰੈਸਟ ਨੂੰ ਫ਼ਤਿਹ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਛੇਂਦਰੀ ਪਾਲ, ਕਾਮਨਵੈਲਥ ਤੇ ਏਸ਼ੀਆਈ ਖੇਡਾਂ ਵਿੱਚ ਸੋਨ–ਤਮਗ਼ਾ ਜਿੱਤਣ ਵਾਲੇ ਭਲਵਾਨ ਬਜਰੰਗ ਪੂਨੀਆ, ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਗੌਤਮ ਗੰਭੀਰ ਅਤੇ ਫ਼ੁੱਟਬਾਲ ਕਪਤਾਨ ਸੁਨੀਲ ਛੇਤਰੀ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜ਼ਿਆ ਗਿਆ ਹੈ।
ਬਛੇਂਦਰੀ ਪਾਲ ਹੁਰਾਂ ਨੂੰ ਜਿੱਥੇ ਦੇਸ਼ ਦੇ ਤੀਜੇ ਸਰਬਉੱਚ ਨਾਗਰਿਕ ਸਨਮਾਨ ਪਦਮਭੂਸ਼ਣ ਨਾਲ ਨਿਵਾਜ਼ਿਆ ਜਾਵੇਗਾ, ਉੱਥੇ ਹੀ ਬਜਰੰਗ ਪੂਨੀਆ, ਗੌਤਮ ਗੰਭੀਰ ਤੇ ਸੁਨੀਲ ਛੇਤਰੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਤੋਂ ਇਲਾਵਾ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ, ਸ਼ਤਰੰਜ ਖਿਡਾਰੀ ਦ੍ਰੋਣਾਵੱਲੀ ਹਰਿਕਾ, ਮਹਿਲਾ ਤੀਰਅੰਦਾਜ਼ ਬੋਂਬਾਇਲਾ ਦੇਵੀ ਲੈਸ਼ਰਾਮ, ਕਬੱਡੀ ਖਿਡਾਰੀ ਅਜੇ ਠਾਕੁਰ ਤੇ ਮਹਿਲਾ ਬਾਸਕੇਟਬਾਲ ਖਿਡਾਰਨ ਪ੍ਰਸ਼ਾਂਤੀ ਸਿੰਘ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।