ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਢੀਂਡਸਾ ਤੇ ਕੁਲਦੀਪ ਨਈਅਰ ਨੂੰ ਪਦਮਭੂਸ਼ਣ, ਕੁੱਲ 112 ਪਦਮ ਪੁਰਸਕਾਰਾਂ ਦਾ ਐਲਾਨ

​​​​​​​ਢੀਂਡਸਾ ਤੇ ਕੁਲਦੀਪ ਨਈਅਰ ਨੂੰ ਪਦਮਭੂਸ਼ਣ, ਕੁੱਲ 112 ਪਦਮ ਪੁਰਸਕਾਰਾਂ ਦਾ ਐਲਾਨ

ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ 112 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਸ ਵਿੱਚ ਚਾਰ ਪਦਮਵਿਭੂਸ਼ਣ, 14 ਪਦਮਭੂਸ਼ਣ ਤੇ 94 ਪਦਮਸ਼੍ਰੀ ਸ਼ਾਮਲ ਹਨ। ਸੀਨੀਅਰ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੂੰ ਪਦਮਭੂਸ਼ਣ ਪੁਰਸਕਾਰ ਦਿੱਤਾ ਗਿਆ ਹੈ। ਲੋਕ ਗਾਇਕਾ ਤੀਜਨ ਬਾਈ, ਜਿਬੂਤੀ ਦੇ ਰਾਸ਼ਟਰਪਤੀ ਇਸਮਾਇਲ ਉਮਰ ਗੁਲੇਹ, ਲੇਖਕ ਬਲਵੰਤ ਮੋਰੇਸ਼ਵਰ ਪੁਰੰਦਰੇ ਅਤੇ ਐਲਐਂਡਟੀ ਦੇ ਚੇਅਰਮੈਨ ਏਐੱਮ ਕਿਲਮ ਨੂੰ ਭਾਰਤ ਦੇ ਦੂਜੇ ਸਰਬਉੱਚ ਪਦਮ–ਵਿਭੂਸ਼ਣ ਪੁਰਸਕਾਰ ਨਾਲ ਨਿਵਾਜ਼ਿਆ ਜਾਵੇਗਾ।

 

 

‘ਇਸਰੋ’ ਦੇ ਵਿਗਿਆਨੀ ਨੰਬੀ ਨਾਰਾਇਣ, ਸਾਬਕਾ ਲੋਕ ਸਭਾ ਡਿਪਟੀ ਸਪੀਕਰ ਕਰੀਆ ਮੁੰਡਾ, ਅਦਾਕਾਰ ਮੋਹਨਲਾਲ, ਮਰਹੂਮ ਪੱਤਰਕਾਰ ਕੁਲਦੀਪ ਨਈਅਰ (ਮਰਨ–ਉਪਰੰਤ) ਨੂੰ ਪਦਮਭੂਸ਼ਣ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।

 

 

ਮਰਹੂਮ ਅਦਾਕਾਰ ਕਾਦਰ ਖ਼ਾਨ, ਮਨੋਜ ਵਾਜਪੇਈ, ਸੁਨੀਲ ਛੇਤਰੀ, ਪ੍ਰਭੂਦੇਵਾ, ਸ਼ੰਕਰ ਮਹਾਦੇਵਨ ਤੇ ਬਜਰੰਗ ਪੂਨੀਆ ਸਮੇਤ 94 ਜਣਿਆਂ ਨੂੰ ਪਦਮਸ਼੍ਰੀ ਪੁਰਸਕਾਰ ਸਨਮਾਨ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PadamBhushan to Dhindsa and Kuldeep Nayyar