ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਨਾਨ ਸਾਮੀ ਤੋਂ ਪੁੱਛਿਆ - ਤੁਹਾਨੂੰ ਕਿਉਂ ਦਿੱਤਾ 'ਪਦਮਸ੍ਰੀ' ?, ਮਿਲਿਆ ਮਜ਼ੇਦਾਰ ਜਵਾਬ 

ਭਾਰਤ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਸਾਰੀ ਦੁਨੀਆਂ ਨੇ ਸਾਡੀ ਤਾਕਤ ਅਤੇ ਸੱਭਿਆਚਾਰ ਨੂੰ ਰਾਜਪਥ ਤੋਂ ਵੇਖਿਆ। ਗਣਤੰਤਰ ਦਿਵਸ ਮੌਕੇ ਦੇਸ਼' ਚ ਵੱਖ-ਵੱਖ ਥਾਵਾਂ 'ਤੇ ਤਿਰੰਗਾ ਲਹਿਰਾਇਆ ਗਿਆ ਅਤੇ ਪੂਰੇ ਭਾਰਤ 'ਚ ਧੂਮਧਾਮ ਨਾਲ ਇਹ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਲੋਕਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਸ ਸਾਲ 'ਪਦਮਸ੍ਰੀ' ਐਵਾਰਡ ਦਿੱਤਾ ਜਾਣਾ ਹੈ।
 

ਜ਼ਿਕਰਯੋਗ ਹੈ ਕਿ ਹਰ ਸਾਲ ਗਣਤੰਤਰ ਦਿਵਸ ਸਮਾਗਮ ਤੋਂ ਬਾਅਦ ਦੇਸ਼ ਦੇ ਕੁਝ ਚੁਣੇ ਹੋਏ ਲੋਕਾਂ ਨੂੰ ਪਦਮਸ੍ਰੀ ਨਾਲ ਸਨਮਾਨਤ ਕੀਤਾ ਜਾਂਦਾ ਹੈ। ਇਸ ਸਾਲ ਪਦਮਸ੍ਰੀ ਐਵਾਰਡ ਪ੍ਰਾਪਤ ਕਰਨ ਵਾਲੇ ਲੋਕਾਂ ਵਿਚੋਂ ਇੱਕ ਪਾਕਿਸਤਾਨ 'ਚ ਪੈਦਾ ਹੋਏ ਪਰ ਹੁਣ ਭਾਰਤੀ ਕਹਾਉਣ ਵਾਲੇ ਅਦਨਾਨ ਸਾਮੀ ਵੀ ਸ਼ਾਮਿਲ ਹਨ। ਅਦਨਾਨ ਸਾਮੀ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਟਵਿੱਟਰ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।

 


 

ਗਾਇਕ ਅਦਨਾਨ ਸਾਮੀ ਨੂੰ ਪਦਮਸ੍ਰੀ ਦਿੱਤੇ ਜਾਣ 'ਤੇ ਇੱਕ ਟਵਿੱਟਰ ਯੂਜਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਸਨਮਾਨ ਕਿਉਂ ਦਿੱਤਾ ਜਾ ਰਿਹਾ ਹੈ? ਸੋਸ਼ਲ ਮੀਡੀਆ ਯੂਜਰ ਦੇ ਇਸ ਸਵਾਲ ਦਾ ਅਦਨਾਨ ਸਾਮੀ ਨੇ ਬਹੁਤ ਹੀ ਮਜ਼ਾਕੀਆ ਅੰਦਾਜ 'ਚ ਜਵਾਬ ਦਿੱਤਾ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਅਦਨਾਨ ਸਾਮੀ ਨੇ ਯੂਜ਼ਰ ਨੂੰ ਰਿਪਲਾਈ ਕਰਦਿਆਂ ਲਿਖਿਆ, "ਮੈਂ ਬਿਰੀਆਨੀ ਬਹੁਤ ਵਧੀਆ ਬਣਾਉਂਦਾ ਹਾਂ।" 
 

ਇਸ ਤੋਂ ਪਹਿਲਾਂ ਐਵਾਰਡ ਦਾ ਐਲਾਨ ਕੀਤੇ ਜਾਣ 'ਤੇ ਅਦਨਾਨ ਨੇ ਟਵੀਟ ਕਰ ਕੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਸੀ।
 

ਜ਼ਿਕਰਯੋਗ ਹੈ ਕਿ ਅਦਨਾਨ ਨੂੰ 1 ਜਨਵਰੀ 2016 ਨੂੰ ਭਾਰਤੀ ਨਾਗਰਿਕਤਾ ਮਿਲੀ ਸੀ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਨਾਗਰਿਕ ਸਨ। ਅਦਨਾਨ ਦੇ ਪਾਕਿਸਤਾਨੀ ਪਾਸਪੋਰਟ ਦੀ ਮਿਆਦ 26 ਮਈ 2015 ਨੂੰ ਖਤਮ ਹੋ ਗਈ ਸੀ। ਅਦਨਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ, ਜਿਸ ਨੂੰ ਭਾਰਤ ਸਰਕਾਰ ਨੇ ਸਵੀਕਾਰ ਕਰ ਲਿਆ ਸੀ। ਅਜਿਹੇ 'ਚ ਪਦਮਸ੍ਰੀ ਮਿਲਦੇ ਹੀ ਉਨ੍ਹਾਂ ਦੀ ਨਾਗਰਿਕਤਾ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪਹਿਲਾਂ ਪਾਕਿਸਤਾਨੀ ਹੋਣ ਦੀ ਗੱਲ ਕਹੀ।

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Padma Shri on singer Adnan Sami reply to a user on Twitter