ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣ ਜੇਟਲੀ, ਸੁਸ਼ਮਾ ਸਵਰਾਜ ਸਮੇਤ 7 ਨੂੰ ਮਿਲੇਗਾ ਪਦਮ ਵਿਭੂਸ਼ਣ ਐਵਾਰਡ

ਗਣਤੰਤਰ ਦਿਵਸ ਮੌਕੇ 7 ਪ੍ਰਸਿੱਧ ਸ਼ਖਸੀਅਤਾਂ ਲਈ ਪਦਮ ਵਿਭੂਸ਼ਣ ਐਵਾਰਡਾਂ ਦੀ ਘੋਸ਼ਣਾ ਕੀਤੀ ਗਈ ਹੈ, ਜਿਸ 'ਚ ਮਹਰੂਮ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਜੋਰਜ ਫਰਨਾਂਡੀਸ, ਮਨੋਹਰ ਪਰੀਕਰ, ਛੰਨੂ ਲਾਲ ਮਿਸ਼ਰਾ ਅਤੇ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਦੇ ਨਾਂ ਵੀ ਸ਼ਾਮਿਲ ਹਨ।
 

 

ਦੂਜੇ ਪਾਸੇ ਸਮਾਜ ਦੇ ਸਿਰਜਣਾਤਮਕ ਵਿਕਾਸ ਲਈ 21 ਲੋਕਾਂ ਨੂੰ ਪਦਮਸ੍ਰੀ ਐਵਾਰਡ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਿੱਚਰਵਾਰ (25 ਜਨਵਰੀ) ਦੀ ਸ਼ਾਮ ਨੂੰ ਐਵਾਰਡਾਂ ਨੂੰ ਪ੍ਰਵਾਨਗੀ ਦਿੱਤੀ। ਇਹ ਐਵਾਰਡ ਉਨ੍ਹਾਂ ਵਿਸ਼ੇਸ਼ ਲੋਕਾਂ ਨੂੰ ਦਿੱਤੇ ਜਾ ਰਹੇ ਹਨ ਜਿਹੜੇ ਸਮਾਜ ਦੇ ਵਿਕਾਸ ਲਈ ਸਿਰਜਣਾਤਮਕ ਅਤੇ ਅਸਾਧਾਰਣ ਕਾਰਜ ਕਰਕੇ ਲੋਕਾਂ ਲਈ ਇੱਕ ਮਿਸਾਲ ਬਣ ਗਏ ਹਨ।
 

ਲੰਗਰ ਬਾਬਾ ਜਗਦੀਸ਼ ਲਾਲ ਆਹੂਜਾ, ਚਾਚਾ ਸ਼ਰੀਫ ਮੁਹੰਮਦ ਸ਼ਰੀਫ, ਜਾਵੇਦ ਅਹਿਮਦ ਟਾਕ, ਵੈਨ ਕੋਸ਼ ਤੁਲਸੀ ਗੌੜਾ, ਭੋਪਾਲ ਦੀ ਆਵਾਜ਼ ਅਬਦੁੱਲ ਜਵਾਬ ਅਤੇ ਸੁਲਭ ਤੋਂ ਸਵੱਛ ਊਸ਼ਾ ਚੌਮਾਰ ਇਨ੍ਹਾਂ 21 ਪਦਮ ਐਵਾਰਡਾਂ 'ਚ ਸ਼ਾਮਲ ਹਨ।
 

ਦੱਸ ਦਈਏ ਕਿ ਜਗਦੀਸ਼ ਲਾਲ ਆਹੂਜਾ ਹਰ ਰੋਜ਼ ਸੈਂਕੜੇ ਗਰੀਬ ਮਰੀਜ਼ਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਨੇ ਇਸ ਦੀ ਸ਼ੁਰੂਆਤ 1980 'ਚ ਕੀਤੀ ਸੀ। ਪਿਛਲੇ 15 ਸਾਲਾਂ ਤੋਂ ਆਹੂਜਾ ਜੀ 2000 ਲੋਕਾਂ ਨੂੰ ਹਰ ਰੋਜ਼ ਮੁਫਤ ਭੋਜਨ ਕਰਵਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Padma Vibhushan award To Arun Jaitley Sushma Swaraj George Fernandes Mary Kom And Others 3