ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਫ਼ੌਜਾਂ ਨੇ ਜੰਮੂ–ਕਸ਼ਮੀਰ ਦੇ 3 ਖੇਤਰਾਂ 'ਤੇ ਵਰ੍ਹਾਈਆਂ ਗੋਲ਼ੀਆਂ

​​​​​​​ਪਾਕਿ ਫ਼ੌਜਾਂ ਨੇ ਜੰਮੂ–ਕਸ਼ਮੀਰ ਦੇ 3 ਖੇਤਰਾਂ 'ਤੇ ਵਰ੍ਹਾਈਆਂ ਗੋਲ਼ੀਆਂ

ਪਾਕਿਸਤਾਨੀ ਫ਼ੌਜਾਂ ਨੇ ਅੱਜ ਜੰਮੂ–ਕਸ਼ਮੀਰ ਦੇ ਕੰਟਰੋਲ ਰੇਖਾ ਲਾਗਲੇ ਤਿੰਨ ਖੇਤਰਾਂ ਅਖਨੂਰ, ਨੌਸ਼ਹਿਰਾ ਤੇ ਕ੍ਰਿਸ਼ਨਾ ਘਾਟੀ ਉੱਤੇ ਗੋਲੀਆਂ ਵਰ੍ਹਾ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ। ਰੱਖਿਆ ਵਿਭਾਗ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮੀਂ 5:30 ਵਜੇ ਪਾਕਿ ਫ਼ੌਜਾਂ ਨੇ ਇਹ ਉਲੰਘਣਾ ਕੀਤੀ।

 

 

ਬੁਲਾਰੇ ਨੇ ਦੱਸਿਆ ਕਿ ਭਾਰਤੀ ਫ਼ੌਜੀ ਜਵਾਨ ਪਾਕਿਸਤਾਨੀ ਗੋਲੀਬਾਰੀ ਦਾ ਜਵਾਬ ਬਹੁਤ ਮਜ਼ਬੂਤੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਦੇ ਰਹੇ ਹਨ। ਇਹ ਤਿੰਨੇ ਖੇਤਰ ਜੰਮੂ–ਕਸ਼ਮੀਰ ਦੇ ਜੰਮੂ, ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ਵਿੱਚ ਆਉਂਦੇ ਹਨ।

 

 

ਫ਼ੌਜੀ ਸੂਤਰਾਂ ਮੁਤਾਬਕ ਪਾਕਿਸਤਾਨੀ ਫ਼ੌਜਾਂ ਨੇ ਜੰਮੂ ਜ਼ਿਲ੍ਹੇ ਦੇ ਅਖਨੂਰ, ਪੱਲਣਵਾਲਾ ’ਤੇ ਗੋਲੀਬਾਰੀ ਕੀਤੀ। ਇੰਝ ਹੀ ਰਾਜੌਰੀ ਜ਼ਿਲ੍ਹੇ ਵਿੱਚ ਨੌਸ਼ਹਿਰਾ, ਲਾਮ ਤੇ ਝਾਂਗਰ ਉੱਤੇ ਗੋਲੀਆਂ ਵਰ੍ਹਾਈਆਂ ਗਈਆਂ। ਪੁੰਛ ਜ਼ਿਲ੍ਹੇ ’ਚ ਮੇਂਧਾਰ, ਬਾਲਾਕੋਟ, ਖੜੀ ਕਰਮਾਰਾ ਉੱਤੇ ਪਾਕਿਸਤਾਨੀ ਫ਼ੌਜਾਂ ਨੇ ਗੋਲੀਆਂ ਚਲਾਈਆਂ।

 

 

ਪਾਕਿ ਫ਼ੌਜਾਂ ਨੇ 120 ਮਿਲੀਮੀਟਰ ਮੋਰਟਾਰਾਂ ਦੀ ਵਰਤੋਂ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Armed Forces violate Ceasefire in Jammu Kashmir