ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫ਼ੌਜ ਵੱਲੋਂ ਜੰਮੂ ਲਾਗੇ LoC ’ਤੇ ਭਾਰਤੀ ਰਿਹਾਇਸ਼ੀ ਖੇਤਰਾਂ ’ਤੇ ਗੋਲੀਬਾਰੀ

ਪਾਕਿ ਫ਼ੌਜ ਵੱਲੋਂ ਜੰਮੂ ਲਾਗੇ LoC ’ਤੇ ਭਾਰਤੀ ਰਿਹਾਇਸ਼ੀ ਖੇਤਰਾਂ ’ਤੇ ਗੋਲੀਬਾਰੀ

ਜੰਮੂ–ਕਸ਼ਮੀਰ ’ਚ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਗੋਲ਼ੀਬਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਅੱਜ ਸਨਿੱਚਰਵਾਰ ਸਵੇਰੇ ਬਿਨਾ ਕਿਸੇ ਮਤਲਬ ਦੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।

 

 

ਗੋਲੀਬਾਰੀ ਹੀਰਾਨਗਰ ਸੈਕਟਰ ’ਚ ਹੋਈ, ਜਿਸ ਵਿੱਚ ਪਾਕਿਸਤਾਨੀ ਰੇਂਜਰਜ਼ ਨੇ ਆਲੇ–ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਬੀਐੱਸਐੱਫ਼ ਸੂਤਰਾਂ ਮੁਤਾਬਕ ਇਸ ਗੋਲੀਬਾਰੀ ’ਚ ਕੁਝ ਘਰ ਵੀ ਨਸ਼ਟ ਹੋ ਗਏ ਹਨ। ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

 

 

ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਲਗਾਤਾਰ ਮੂੰਹ ਦੀ ਖਾਣ ਤੋਂ ਬਾਅਦ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਬੀਤੀ 9 ਫ਼ਰਵਰੀ ਨੂੰ ਵੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ; ਜਿਸ ਵਿੱਚ ਸੁਰੱਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਤਿੰਨ ਅੱਤਵਾਦੀਆਂ ਨੁੰ ਮਾਰ ਮੁਕਾਇਆ ਸੀ।

 

 

ਗੋਲੀਬਾਰੀ ਮੇਂਧਾਰ ਸੈਕਟਰ ਦੀ ਕੰਟਰੋਲ ਰੇਖਾ ਕੋਲ ਕੀਤੀ ਗਈ ਸੀ। ਇੱਥੇ ਵਰਨਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨੀ ਫ਼ੌਜਾਂ ਮੇਂਧਾਰ ਸੈਕਟਰ ’ਚ ਗੋਲੀਬੰਦੀ ਦੀ ਉਲੰਘਣਾ ਕਰ ਰਹੀਆਂ ਹਨ। ਭਾਰਤੀ ਫ਼ੌਜਾਂ ਲਗਾਤਾਰ ਇਸ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਦਿੰਦੀਆਂ ਰਹੀਆਂ ਹਨ।

 

 

ਇਸ ਤੋਂ ਪਹਿਲਾਂ ਜੰਮੂ–ਕਸ਼ਮੀਰ ’ਚ ਸ਼ੱਕੀ ਅੱਤਵਾਦੀਆਂ ਨੇ ਪੁਲਵਾਮਾ ਦੇ ਤਰਾਲ ’ਚ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੇ ਤਰਾਲ ਇਲਾਕੇ ਨੂੰ ਘੇਰਾ ਪਾ ਲਿਆ ਤੇ ਲਾਸ਼ ਨੂੰ ਪੋਸਟ–ਮਾਰਟਮ ਲਈ ਭੇਜ ਦਿੱਤਾ। ਇਸ ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।

 

 

ਇਸ ਤੋਂ ਪਹਿਲਾਂ ਵੀ ਪਾਕਿਸਤਾਨ ਅਕਸਰ ਗੋਲੀਬੰਦੀ ਦੀ ਉਲੰਘਣਾ ਕਰਦਾ ਰਿਹਾ ਹੈ; ਜਿਨ੍ਹਾਂ ਵਿੰਚੋਂ 2 ਜਵਾਨ ਸ਼ਹੀਦ ਹੋ ਗਏ ਸਨ। ਤਦ ਗੋਲੀਬਾਰੀ ਦੀ ਉਲੰਘਣਾ ਜੰਮੂ–ਕਸ਼ਮੀਰ ਦੇ ਪੁੰਛ ਇਲਾਕੇ ’ਚ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Army firing at India s residential areas near Jammu