ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਪੰਜਾਬ ਨਾਲ ਲੱਗਦੀ ਸਰਹੱਦ ’ਤੇ ਵੱਡੀ ਗਿਣਤੀ ’ਚ ਲਾਏ ਚੀਨੀ ਡ੍ਰੋਨ

ਪਾਕਿ ਨੇ ਪੰਜਾਬ ਨਾਲ ਲੱਗਦੀ ਸਰਹੱਦ ’ਤੇ ਵੱਡੀ ਗਿਣਤੀ ’ਚ ਲਾਏ ਚੀਨੀ ਡ੍ਰੋਨ

ਪਾਕਿਸਤਾਨ ਕੌਮਾਂਤਰੀ ਸਰਹੱਦ ਰਾਹੀਂ ਭਾਰਤ ਵਿੱਚ ਹੁਣ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਪੂਰੇ ਜਤਨ ਕਰ ਰਿਹਾ ਹੈ। ਤਰਨ ਤਾਰਨ ’ਚ ਡ੍ਰੋਨ ਰਾਹੀਂ ਹਥਿਆਰ ਡੇਗੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੁਕੰਨੀਆਂ ਸੁਰੱਖਿਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਲਗਭਗ 100 ਮੀਟਰ ਹੇਠਾਂ ਤੱਕ ਉਡਾਣ ਭਰ ਸਕਣ ਵਾਲੇ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ ਹਥਿਆਰਾਂ ਦੀ ਖੇਪ ਇੱਥੇ ਭੇਜੀ ਗਈ।

 

 

ਸੁਰੱਖਿਆ ਏਜੰਸੀਆਂ ਨੂੰ ਲਗਾਤਾਰ ਮਿਲ ਰਹੀ ਸੂਹ ਦੇ ਆਧਾਰ ’ਤੇ ਬੀਐੱਸਐੱਫ਼ ਨੂੰ ਅਤਿ–ਆਧੁਨਿਕ ਚੌਕਸੀ ਉਪਕਰਣ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਆਮ ਤੌਰ ਉੱਤੇ ਹਵਾਈ ਫ਼ੌਜ ਕੋਲ ਹੁੰਦੀ ਹੈ।

 

 

ਸੂਤਰਾਂ ਨੇ ਦੱਸਿਆ ਕਿ ਬੀਐੱਸਐੱਫ਼ ਵੱਲੋਂ ਇੱਕ ਰਿਪੋਰਟ ਉੱਚ ਪੱਧਰ ਉੱਤੇ ਦਿੱਤੀ ਗਈ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਪਾਕਿਸਤਾਨ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਭਾਰਤ–ਪਾਕਿਸਤਾਨ ਸਰਹੱਦ ਉੱਤੇ ਚੀਨ ਵਿੱਚ ਬਣੇ ਡ੍ਰੋਨ ਤਾਇਨਾਤ ਕੀਤੇ ਹਨ। ਪਾਕਿਸਤਾਨ ਨੇ ਇਨ੍ਹਾਂ ਸਟੈਲਥ ਡ੍ਰੋਨ ਨੂੰ ਬੁਰਾਕ ਨਾਂਅ ਦਿੱਤਾ ਹੈ। ਇਨ੍ਹਾਂ ਦੀ ਤਾਇਨਾਤੀ ਪੰਜਾਬ ਸਰਹੱਦ ਉੱਤੇ ਵੱਡੀ ਗਿਣਤੀ ’ਚ ਕੀਤੀ ਗਈ ਹੈ।

 

 

ਬੀਐੱਸਐੱਫ਼ (BSF – ਬਾਰਡਰ ਸਕਿਓਰਿਟੀ ਫ਼ੋਰਸ – ਸੀਮਾ ਸੁਰੱਖਿਆ ਬਲ) ਦੇ ਸਾਬਕਾ ਏਡੀਜੀਪੀ ਪੀ.ਕੇ. ਮਿਸ਼ਰਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਵੱਡੀ ਸਾਜ਼ਿਸ਼ ਰਚ ਰਿਹਾ ਹੈ। ਕਸ਼ਮੀਰ ਵਿੱਚ ਭਾਰੀ ਫ਼ੌਜ ਦੀ ਤਾਇਨਾਤੀ ਕਾਰਨ ਉਸ ਨੇ ਉਨ੍ਹਾਂ ਕੌਮਾਂਤਰੀ ਸਰਹੱਦਾਂ ਰਾਹੀਂ ਘੁਸਪੈਠ ਦੀ ਰਣਨੀਤੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਫ਼ਿਲਹਾਲ ਫ਼ੌਜ ਦੀ ਤਾਇਨਾਤੀ ਘੱਟ ਹੈ। ਇੱਥੇ ਨਿਗਰਾਨੀ ਦੀ ਜ਼ਿੰਮੇਵਾਰੀ ਬੀਐੱਸਐੱਫ਼ ਕੋਲ ਹੈ।

 

 

ਇਸ ਸਭ ਦਾ ਮੂੰਹ–ਤੋੜ ਜਵਾਬ ਦੇਣ ਲਈ ਬੀਐੱਸਐੱਫ਼ ਨੇ ਵੀ ਆਪਣੀ ਰਣਨੀਤੀ ਉਲੀਕੀ ਹੋਈ ਹੈ। ਹੁਣ ਤੱਕ ਮਿਲੀ ਖ਼ੁਫ਼ੀਆ ਸੂਹ ਮੁਤਾਬਕ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਕਮਾਂਡਰ ਖ਼ੁਦ ਇਸ ਸਾਰੇ ਆਪਰੇਸ਼ਨਜ਼ ਵਿੱਚ ਲੱਗੇ ਹੋਏ ਹਨ। ਤਰਨ ਤਾਰਨ ’ਚ ਖ਼ਾਲਿਸਤਾਨੀ ਸਲੀਪਰ ਅੰਡਰਗ੍ਰਾਊਂਡ ਸੈੱਲ ਦੀ ਮੌਜੂਦਗੀ ਪਹਿਲਾਂ ਵੀ ਖ਼ੁਫ਼ੀਆ ਜਾਣਕਾਰੀ ਰਾਹੀਂ ਪਤਾ ਲੱਗੀ ਹੈ। ਇਸ ਲਈ ਹਥਿਆਰ ਡੇਗਣਾ ਵੱਡੀ ਸਾਜ਼ਿਸ਼ ਦਾ ਹਿੱਸਾ ਹੈ।

 

 

ਸਾਬਕਾ ਏਡੀਜੀ ਨੇ ਦੱਸਿਆ ਕਿ ਅਜਿਹੀ ਖ਼ੁਫ਼ੀਆ ਜਾਣਕਾਰੀ ਵੀ ਮਿਲ ਰਹੀ ਹੈ ਕਿ ਲਗਭਗ ਸੱਤ ਡ੍ਰੋਨ ਵਾਪਸ ਚਲੇ ਗਏ ਤੇ ਅੱਠਵਾਂ ਡ੍ਰੋਨ ਇਸ ਲਈ ਫੜਿਆ ਗਿਆ ਕਿਉਂਕਿ ਉਹ ਕ੍ਰੈਸ਼ ਹੋ ਗਿਆ ਸੀ। ਉਸ ਨੂੰ ਵੀ ਖ਼ਾਲਿਸਤਾਨੀ ਕਮਾਂਡੋ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਸਾੜ ਦਿੱਤਾ। ਉਸ ਦਾ ਬਾਕੀ ਰਹਿੰਦਾ ਸਾਮਾਨ ਦਰਿਆ ਵਿੱਚ ਸੁੱਟ ਦਿੱਤਾ ਗਿਆ। ਜਿਹੋ ਜਿਹਾ ਮਾਹੌਲ ਹੁਣ ਪਾਕਿਸਤਾਨ ਬਣਾ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਜੇ ਹੁਣ ਕਿਤੇ ਕੋਈ ਜੰਗ ਹੁੰਦੀ ਹੈ, ਤਾਂ ਬੱਸ ਮਸ਼ੀਨਾਂ ਹੀ ਆਪਸ ਵਿੱਚ ਲੜਨਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak deploys Chinese drones along International border with Punjab