ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਲੱਦਾਖ ਨੇੜੇ ਲੜਾਕੂ ਜਹਾਜ਼ ਕੀਤੇ ਤਾਇਨਾਤ, ਭਾਰਤ ਦੀ ਬਾਜ਼ ਅੱਖ

 

ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਣ ਜਾਣ ਤੋਂ ਬਾਅਦ ਪਾਕਿਸਤਾਨ ਨੇ ਲੱਦਾਖ ਨੇੜੇ ਸਕਰਦੂ ਏਅਰਬੇਸ 'ਤੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਸ਼ਨੀਵਾਰ ਨੂੰ  ਉਸ ਨੇ ਤਿੰਨ ਸੀ-130 ਕਾਰਗੋ ਜਹਾਜ਼ ਭੇਜੇ ਸਨ। ਇਨ੍ਹਾਂ ਵਿੱਚ ਲੜਾਕੂ ਜਹਾਜ਼ਾਂ ਦੇ ਉਪਕਰਣ ਲਿਆਂਦੇ ਗਏ। ਉਥੇ, ਭਾਰਤ, ਪਾਕਿਸਤਾਨ ਦੀ ਸਰਹੱਦ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਜੇਐਫ -17 ਲੜਾਕੂ ਜਹਾਜ਼ ਨੂੰ ਸਕਰਦੂ ਏਅਰਬੇਸ 'ਤੇ ਲਿਆਉਣ ਦੀ ਸੰਭਾਵਨਾ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਸਾਡੀ ਪਾਕਿਸਤਾਨ ਦੀਆਂ ਹਰਕਤਾਂ ਉੱਤੇ ਬਾਜ਼ ਅੱਖ ਹੈ। ਖੁਫੀਆ ਵਿਭਾਗ ਨੇ ਹਵਾਈ ਫੌਜ ਅਤੇ ਸੈਨਾ ਨੂੰ ਜਹਾਜ਼ਾਂ ਦੀ ਤਾਇਨਾਤੀ ਬਾਰੇ ਅਲਰਟ ਭੇਜਿਆ ਹੈ।

 

ਸਕਰਦੂ ਪਾਕਿਸਤਾਨ ਦਾ ਅਗਾਂਹਵਧੂ ਅਪਰੇਟਿੰਗ ਬੇਸ ਹੈ। ਉਹ ਇਸ ਦੀ ਵਰਤੋਂ ਸਰਹੱਦ 'ਤੇ ਸੈਨਾ ਦੇ ਕੰਮਾਂ ਵਿੱਚ ਸਹਾਇਤਾ ਲਈ ਕਰਦਾ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਪਾਕਿ ਏਅਰ ਫੋਰਸ ਇਥੇ ਅਭਿਆਸ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸੇ ਲਈ ਉਹ ਆਪਣਾ ਜਹਾਜ਼ ਸਕਰਦੂ ਲੈ ਕੇ ਆ ਰਹੀ ਹੈ।

 

ਪਾਕਿਸਤਾਨ ਸੀ-130 ਕਾਰਗੋ ਜਹਾਜ਼ ਦੇ ਪੁਰਾਣੇ ਮਾਡਲ ਦੀ ਵਰਤੋਂ ਕਰਦਾ ਹੈ। ਪਾਕਿ ਨੇ ਇਸ ਨੂੰ ਬਹੁਤ ਸਮਾਂ ਪਹਿਲਾਂ ਅਮਰੀਕਾ ਤੋਂ ਖ਼ਰੀਦਿਆ ਸੀ। ਅਗਸਤ 1988 ਨੂੰ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜ਼ਿਆ-ਉਲ-ਹੱਕ ਦੀ ਮੌਤ ਵੀ ਸੀ-130 ਦੇ ਦੁਰਘਟਨਾਗ੍ਰਸਤ ਹੋਣ ਨਾਲ ਹੋਈ ਸੀ। ਹੁਣ ਜ਼ਿਆ ਦੇ ਜਹਾਜ਼ ਵਿੱਚ ਧਮਾਕਾ ਹੋ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak deploys fighter aircraft near Ladakh India keeps close eye