ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਟਰੰਪ ’ਤੇ ਨਹੀਂ ਯਕੀਨ, ਬਗ਼ਦਾਦੀ ਬਾਰੇ ਉਡੀਕ ਰਿਹੈ ISIS ਦਾ ਬਿਆਨ

ਪਾਕਿ ਨੂੰ ਟਰੰਪ ’ਤੇ ਨਹੀਂ ਯਕੀਨ, ਬਗ਼ਦਾਦੀ ਬਾਰੇ ਉਡੀਕ ਰਿਹੈ ISIS ਦਾ ਬਿਆਨ

ਇਰਾਕ ਤੇ ਸੀਰੀਆ ਲਈ ਅੱਤਵਾਦੀ ਜੱਥੇਬੰਦੀ ISIS (ਇਸਲਾਮਿਕ ਸਟੇਟ) ਦਾ ਸਰਗਨਾ ਅਬੂ ਬਕਰ ਅਲ–ਬਗ਼ਦਾਦੀ ਮਾਰਿਆ ਗਿਆ ਹੈ। ਇਹ ਖ਼ਬਰ ਕੱਲ੍ਹ ਦੀ ਚੱਲ ਰਹੀ ਹੈ ਤੇ ਕੱਲ੍ਹ ਹੀ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਵੀ ਉਸ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ ਬਗ਼ਦਾਦੀ ਆਪਣੇ ਆਖ਼ਰੀ ਸਮੇਂ ’ਚ ਕਾਫ਼ੀ ਤੜਪ–ਤੜਪ ਕੇ ਮਰਿਆ ਹੈ। ਪਰ ਪਾਕਿਸਤਾਨ ਨੁੰ ਹਾਲੇ ਤੱਕ ਇਸ ਖ਼ਬਰ ’ਤੇ ਯਕੀਨੀ ਨਹੀਂ ਹੋ ਰਿਹਾ। ਉਹ ਅੱਤਵਾਦੀਆਂ ਦੀ ਜੱਥੇਬੰਦੀ ਇਸਲਾਮਿਕ ਸਟੇਟ ਦੇ ਇਸ ਬਾਰੇ ਬਿਆਨ ਦੀ ਉਡੀਕ ਕਰ ਰਿਹਾ ਹੈ। ਜਦੋਂ ਅੱਤਵਾਦੀ ਪੁਸ਼ਟੀ ਕਰਨਗੇ, ਉਹ ਤਦ ਮੰਨੇਗਾ।

 

 

ਪਾਕਿਸਤਾਨੀ ਸੈਨੇਟ ਮੈਂਬਰ ਰਹਿਮਾਨ ਮਲਿਕ ਨੇ ਸੋਮਵਾਰ ਨੂੰ ਇਸ ਬਰੇ ਟਵੀਟ ਕਰਦਿਆਂ ਲਿਖਿਆ ਕਿ ਹਾਲੇ ਇਸਲਾਮਿਕ ਸਟੇਟ (ISIS) ਦਾ ਕੋਈ ਬਿਆਨ ਤਾਂ ਆਇਆ ਨਹੀਂ ਹੈ।

 

 

ਰਹਿਮਾਨ ਮਲਿਕ ਨੇ ਟਵੀਟ ਕਰ ਕੇ ਲਿਖਿਆ ਕਿ – ‘ਬਗ਼ਦਾਦੀ ਦੀ ਮੌਤ ਬਾਰੇ ਹਾਲੇ ਅਮਰੀਕੀ ਰਾਸ਼ਟਰਪਤੀ ਨੇ ਹੀ ਦੱਸਿਆ ਹੈ। ਪਰ ਹਾਲੇ ਤੱਕ ISIS ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਜੇ ਉਹ ਮਰ ਗਿਆ ਹੈ, ਤਾਂ ਖ਼ੁਸ਼ੀ ਹੈ। ਸੀਰੀਆ ’ਚ ਇਸ ਬਾਰੇ ਹਾਲੇ ਕੁਝ ਭੰਬਲ਼ਭੂਸਾ ਪਾਇਆ ਜਾ ਰਿਹਾ ਹੈ। ਵੇਖਦੇ ਹਾਂ ਕਿ ਉਹ ਸੱਚਮੁਚ ਮਰਿਆ ਹੈ ਕਿ ਨਹੀਂ।’

 

 

ਚੇਤੇ ਰਹੇ ਕਿ ਸ੍ਰੀ ਟਰੰਪ ਨੇ ਪਹਿਲਾਂ ਟਵੀਟ ਕਰ ਕੇ ਤੇ ਫਿਰ ਦੁਨੀਆ ਦੇ ਨਾਂਅ ਆਪਣਾ ਸੁਨੇਹਾ ਦੇ ਕੇ ਅਬੂ ਬਕਰ ਅਲ–ਬਗ਼ਦਾਦੀ ਦੀ ਮੌਤ ਦਾ ਐਲਾਨ ਕੀਤਾ ਸੀ। ਖ਼ਬਰਾਂ ਇਹੋ ਹਨ ਕਿ ਬਗ਼ਦਾਦੀ ਆਪਣੇ ਅੱਠ ਹੋਰ ਸਾਥੀਆਂ ਸਮੇਤ ਮਾਰਿਆ ਗਿਆ ਹੈ। ਇੱਕ ਹੋਰ ਰਿਪੋਰਟ ਅਜਿਹੀ ਵੀ ਆਈ ਹੈ ਕਿ ਬਗ਼ਦਾਦੀ ਆਪਣੇ ਤਿੰਨ ਬੱਚਿਆਂ ਸਮੇਤ ਮਾਰਿਆ ਗਿਆ ਹੈ।

 

 

ਬਗ਼ਦਾਦੀ ਨੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ ਕਿਉਂਕਿ ਉਹ ਅਮਰੀਕੀ ਫ਼ੌਜ ਵੱਲੋਂ ਘਿਰ ਚੁੱਕਾ ਸੀ। ਉਸ ਦੀ ਲਾਸ਼ ਦੇ ਟੁਕੜੇ ਹੋ ਗਏ ਸਨ। ਉਨ੍ਹਾਂ ਟੂਕੜਿਆਂ ਦੀ ਜਾਂਚ ਕਰਨ ਤੋਂ ਬਾਅਦ ਹੀ ਉਸ ਦੀ ਮੌਤ ਦਾ ਬਾਕਾਇਦਾ ਐਲਾਨ ਕੀਤਾ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak doesn t trust Trump now waiting for ISIS statement