ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਮੁੰਦਰੀ ਰਸਤਿਓਂ ਭਾਰਤ ’ਤੇ ਹੋ ਸਕਦੈ ਪਾਕਿ–ਅੱਤਵਾਦੀ ਹਮਲਾ

​​​​​​​ਸਮੁੰਦਰੀ ਰਸਤਿਓਂ ਭਾਰਤ ’ਤੇ ਹੋ ਸਕਦੈ ਪਾਕਿ–ਅੱਤਵਾਦੀ ਹਮਲਾ

ਪਾਕਿਸਤਾਨ ’ਚ ਆਪਣੇ ਅੱਡੇ ਬਣਾ ਕੇ ਰਹਿ ਰਹੇ ਦਹਿਸ਼ਤਗਰਦ ਹੁਣ ਸਮੁੰਦਰ ਦੇ ਰਸਤੇ ਆ ਕੇ ਭਾਰਤ ਵਿੱਚ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ। ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਇਹ ਜਾਣਕਾਰੀ ਮਿਲੀ ਹੈ। ਭਾਰਤ ਦੇ ਸਮੁੰਦਰੀ ਕੰਢੇ ਦੀ ਕੁੱਲ ਲੰਬਾਈ 7,514 ਕਿਲੋਮੀਟਰ ਬਣਦੀ ਹੈ।

 

 

ਦਰਅਸਲ, ਭਾਰਤੀ ਸੰਸਦ ਵਿੱਚ ਜਦ ਤੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨਕ ਧਾਰਾ 370 ਖ਼ਤਮ ਕੀਤੀ ਗਈ ਹੈ; ਤਦ ਤੋਂ ਅਜਿਹਾ ਖ਼ਤਰਾ ਵਧ ਗਿਆ ਹੈ।

 

 

ਇੱਕ ਉੱਚ ਸਰਕਾਰੀ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪੂਰਬੀ ਤੇ ਪੱਛਮੀ ਸਮੁੰਦਰੀ ਕੰਢਿਆਂ ਉੱਤੇ ਸਖ਼ਤ ਸੁਰੱਖਿਆ ਚੌਕਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

 

 

ਪਿਛਲੇ ਦਿਨੀਂ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇਭਰਾ ਰਊਫ਼ ਅਜ਼ਗਰ ਨੂੰ ਵੇਖਿਆ ਗਿਆ ਸੀ; ਜਿਸ ਤੋਂ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਕਈ ਤਰ੍ਹਾਂ ਦੇ ਅਨੁਮਾਨ ਲਾਏ ਸਨ।

 

 

ਤਦ ਇਹ ਪਤਾ ਲੱਗਾ ਸੀ ਕਿ ਜੈਸ਼ ਦਹਿਸ਼ਤਗਰਦਾਂ ਨੇ ਆਪਣੇ ਸਿਖਲਾਈ ਕੈਂਪ ਲਹਿੰਦੇ ਪੰਜਾਬ ਤੋਂ ਤਬਦੀਲ ਕਰ ਕੇ ਬਾਰਡਰ ਉੱਤੇ ਲੈ ਆਂਦੇ ਸਨ।

 

 

ਉੱਧਰ ਪਾਕਿਸਤਾਨੀ ਫ਼ੌਜ ਦਾ ਮੁਖੀ ਕਮਰ ਜਾਵੇਦ ਬਾਜਵਾ ਪਹਿਲਾਂ ਹੀ ਇਹ ਬਿਆਨ ਦੇ ਚੁੱਕਾ ਹੈ ਕਿ ਹੁਣ ਉਨ੍ਹਾਂ ਦੇ ਜਵਾਨ ਹਰ ਹੱਦ ਤੱਕ ਜਾਣ ਲਈ ਤਿਆਰ ਹਨ। ਉੱਧਰ ਭਾਰਤ ਦੇ ਸਮੁੰਦਰੀ ਕੰਢਿਆਂ ਉੱਤੇ ਰਾਡਾਰ ਤੇ ਸਾਂਝੇ ਆਪ੍ਰੇਸ਼ਨਜ਼ ਸੈਂਟਰ ਪੂਰੀ ਤਰ੍ਹਾਂ ਸਰਗਰਮ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Extremists can attack on India through sea-route