ਪਾਕਿ ਗੁਰਪੁਰਬ ਮਨਾਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਵਾਹਗਾ ਸਰਹੱਦ ਰਾਹੀਂ ਮਿਲੇਗਾ ਦਾਖ਼ਲਾ
1 ਨਵੰਬਰ ਤੋਂ ਜਾਰੀ ਹੋਵੇਗਾ ਵੀਜ਼ਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀਆਂ ਤਿਆਰੀਆਂ ਤਹਿਤ ਵੱਡੀ ਤੇ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਕਿ ਪਾਕਿ ਸਰਕਾਰ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ 3,000 ਦੀ ਤੈਅ ਸੀਮਾ ਤੋਂ ਵੱਧ ਦਸ ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗੀ। ਪਹਿਲਾਂ ਪਾਕਿਸਤਾਨ ਸਿਰਫ 3,000 ਯਾਤਰੀਆਂ ਨੂੰ ਵੀਜ਼ਾ ਜਾਰੀ ਕਰਦਾ ਸੀ।
ਦੱਸਣਯੋਗ ਹੈ ਕਿ ਪ੍ਰਕਾਸ਼ ਪੁਰਬ ਮੌਕੇ ਦਿੱਲੀ ਵਿੱਚ ਪਾਕਿ ਹਾਈ ਕਮਿਸ਼ਨ ਦਾ ਇੱਕ ਬਿਆਨ ਆਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਸੀ ਉਹ ਦੋ ਪੱਖੀ ਸਮਝੌਤੇ ਤਹਿਤ 3,000 ਦੀ ਤੈਅ ਸੀਮਾ ਤੋਂ ਵੱਧ ਵੀਜੇ ਜਾਰੀ ਕਰੇਗਾ ਅਤੇ 5 ਤੋਂ 14 ਨਵੰਬਰ ਤੱਕ ਦੇ ਸਮੇਂ ਲਈ ਜਾਰੀ ਹੋਣਗੇ।
ਪਾਕਿਸਤਾਨ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਅਟਾਰੀ-ਵਾਹਗਾ ਸੜਕ ਸਰਹੱਦ ਰਾਹੀਂ ਸੰਗਤ ਨੂੰ ਦਾਖ਼ਲ ਹੋਣ ਲਈ ਵੀਜ਼ਾ ਦੇਵੇਗੀ। ਇਹ ਜਾਣਕਾਰੀ ਪਾਕਿਸਤਾਨ ਅਕਾਫ ਬੋਰਡ (ਈਟੀਪੀਬੀ) ਦੇ ਚੇਅਰਮੈਨ ਡਾ: ਅਮੇਰ ਅਹਿਮਦ ਨੇ ਇੱਕ ਮੀਟਿੰਗ ਤੋਂ ਬਾਅਦ ਦਿੱਤੀ।
ਪਾਕਿ ਗੁਰਪੁਰਬ ਮਨਾਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਵਾਹਗਾ ਸਰਹੱਦ ਰਾਹੀਂ ਮਿਲੇਗਾ ਦਾਖ਼ਲਾ ਮਿਲੇਗਾ। ਪਾਕਿ 1 ਨਵੰਬਰ ਤੋਂ ਇਸ ਸਬੰਧੀ ਵੀਜ਼ਾ ਜਾਰੀ ਕਰੇਗਾ।
ਅਟਾਰੀ-ਵਾਹਗਾ ਰੇਲਵੇ ਸਟੇਸ਼ਨ ਵਿਚਕਾਰ ਚੱਲ ਰਹੀ ਸਮਝੌਤਾ ਐਕਸਪ੍ਰੈਸ ਦੇ ਬੰਦ ਹੋਣ ਤੋਂ ਬਾਅਦ, ਪਾਕਿਸਤਾਨ 550 ਵੇਂ ਪ੍ਰਕਾਸ਼ ਪੁਰਬ 'ਤੇ ਯਾਤਰੀਆਂ ਲਈ ਕੋਈ ਵਿਸ਼ੇਸ਼ ਰੇਲ ਨਹੀਂ ਭੇਜੇਗਾ। ਡਾ.ਅਮੇਰ ਨੇ ਕਿਹਾ ਕਿ ਇਸ ਵਾਰ ਪਾਕਿਸਤਾਨ ਸਰਕਾਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਦਸ ਹਜ਼ਾਰ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗੀ। ਪਹਿਲਾਂ ਪਾਕਿਸਤਾਨ ਸਿਰਫ 3,000 ਯਾਤਰੀਆਂ ਨੂੰ ਵੀਜ਼ਾ ਜਾਰੀ ਕਰਦਾ ਸੀ।