ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਗੜਬੜੀ ਫੈਲਾਉਣ ਲਈ ਪਾਕਿ ਹਾਈ ਕਮਿਸ਼ਨ ਦਿੰਦਾ ਸੀ ਪੈਸਾ

ਕਸ਼ਮੀਰ ’ਚ ਗੜਬੜੀ ਫੈਲਾਉਣ ਲਈ ਪਾਕਿ ਹਾਈ ਕਮਿਸ਼ਨ ਦਿੰਦਾ ਸੀ ਪੈਸਾ

ਕੌਮੀ ਜਾਂਚ ਏਜੰਸੀ (NIA) ਨੂੰ ਕਸ਼ਮੀਰ ਵਿੱਚ ਹਿੰਸਾ ਭੜਕਾਉਣ ਪਿੱਛੇ ਪਾਕਿਸਤਾਨ ਦੀ ਡੂੰਘੇਰੀ ਸਾਜ਼ਿਸ਼ ਬਾਰੇ ਪਤਾ ਚੱਲਿਆ ਹੈ। ਅੱਤਵਾਦੀ ਫ਼ੰਡਿੰਗ ਦੇ ਮਾਮਲੇ ਵਿੱਚ NIA ਲੇ ਤਿੰਨ ਹਜ਼ਾਰ ਪੰਨਿਆਂ ਦੀ ਇੱਕ ਸਪਲੀਮੈਂਟਰੀ ਚਾਰਜਸ਼ੀਟ (ਪੂਰਕ ਦੋਸ਼–ਪੱਤਰ) ਪੇਸ਼ ਕੀਤੀ ਹੈ। ਇਸ ਵਿੱਚ ਏਜੰਸੀ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੀ ਭੂਮਿਕਾ ਦਾ ਭਾਂਡਾ ਚੁਰਾਹੇ ’ਚ ਭੰਨਿਆ ਹੈ।

 

 

ਏਜੰਸੀ ਵੱਲੋਂ ਦੋਸ਼–ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਲਈ ਖ਼ੁਦ ਪਾਕਿਸਤਾਨੀ ਹਾਈ ਕਮਿਸ਼ਨ ਨੇ ਵੱਖਵਾਦੀਆਂ ਦੀ ਹਮਾਇਤ ਕੀਤੀ ਸੀ।

 

 

ਸਾਲ 20177 ਦੇ ਟੈਰਰ ਫ਼ੰਡਿੰਗ ਕੇਸ ਵਿੱਚ ਅੱਤਵਾਦੀ ਸਰਗਨੇ ਹਾਫ਼ਿਜ਼ ਸਈਦ ਨਾਲ ਜੁੜੇ ਇਸ ਮਾਮਲੇ ’ਚ ਐੱਨਆਈਏ ਦਿੱਲੀ ਦੀ ਇੱਕ ਅਦਾਲਤ ਵਿੱਚ ਤਿੰਨ ਹਜ਼ਾਰ ਪੰਨਿਆਂ ਦੀ ਇੱਕ ਪੂਰਕ ਚਾਰਜਸ਼ੀਟ ਜੰਮੂ–ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀਨ ਮਲਿਕ ਤੇ ਚਾਰ ਹੋਰ ਕਸ਼ਮੀਰੀ ਵੱਖਵਾਦੀਆਂ ਵਿਰੁੱਧ ਦਾਇਰ ਕੀਤੀ।

 

 

ਏਜੰਸੀ ਨੇ ਇਸ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਹਾਈ ਕਮਿਸ਼ਨ ਨੇ ਕਸ਼ਮੀਰ ਵਾਦੀ ’ਚ ਬਦਅਮਨੀ ਫੈਲਾਉਣ ਲਈ ਧਨ ਮੁਹੱਈਆ ਕਰਵਾਉਣ ਵਾਸਤੇ ਵੱਖਵਾਦੀਆਂ ਦੀ ਹਮਾਇਤ ਕੀਤੀ ਸੀ।

 

 

ਏਜੰਸੀ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ  ਇਸ ਦੋਸ਼–ਪੱਤਰ ਵਿੱਚ ਯਾਸੀਨ ਮਲਿਕ ਤੋਂ ਇਲਾਵਾ ਆਸੀਆ ਅੰਦਰਾਬੀ, ਸ਼ੱਬੀਰ ਸ਼ਾਹ, ਮੁਸੱਰਤ ਆਲਮ ਭੱਟ ਤੇ ਜੰਮੂ–ਕਸ਼ਮੀਰ ਦੇ ਅਵਾਮੀ ਇਤੇਹਾਦ ਪਾਰਟੀ ਦੇ ਚੇਅਰਮੈਨ ਅਬਦੁਲ ਰਾਸ਼ਿਦ ਸ਼ੇਖ਼ ਦਾ ਨਾਂਅ ਵੀ ਸ਼ਾਮਲ ਹੈ।

 

 

ਏਜੰਸੀ ਨੇ ਕਿਹਾ ਹੈ ਕਿ ਸਬੂਤ ਇਸ ਗੱਲ ਦੀ ਤਸਦੀਕ ਕਰਦੇ ਹਨ ਕਿ ਪਾਕਿਸਤਾਨੀ ਹਾਈ ਕਮਿਸ਼ਨ ਨੇ ਵੱਖਵਾਦੀਆਂਦੀ ਹਮਾਇਤ ਕਸ਼ਮੀਰ ਨੂੰ ਅਸ਼ਾਂਤ ਕਰਵਾਉਣ ਲਈ ਕੀਤੀ ਸੀ।

 

 

ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਰੀਅਤ ਦੇ ਕਈ ਆਗੂ, ਅੱਤਵਾਦੀ ਤੇ ਪੱਥਰਬਾਜ਼ਾਂ ਨੇ ਅੱਤਵਾਦੀ ਹਮਲੇ ਕਰਵਾਏ, ਹਿੰਸਾ ਫੈਲਾਈ, ਪਥਰਾਅ ਕੀਤਾ ਅਤੇ ਹੋਰ ਤਬਾਹਕੁੰਨ ਗਤੀਵਿਧੀਆਂ ਨੂੰ ਅੰਜਾਮ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak High Commission used to provide funds for creating tension in Kashmir