ਅਗਲੀ ਕਹਾਣੀ

ਭਾਰਤੀ ਸੁਰੱਖਿਆ `ਚ ਪਾਕਿਸਤਾਨ ਦੀ ਵੱਡੀ ਸੰਨ੍ਹ, ਨਾਗਪੁਰ `ਚ ਜਾਸੂਸ ਗ੍ਰਿਫ਼ਤਾਰ

ਭਾਰਤੀ ਸੁਰੱਖਿਆ `ਚ ਪਾਕਿਸਤਾਨ ਦੀ ਵੱਡੀ ਸੰਨ੍ਹ, ਨਾਗਪੁਰ `ਚ ਜਾਸੂਸ ਗ੍ਰਿਫ਼ਤਾਰ

ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਸਥਿਤ ਬ੍ਰਹਮੋਸ ਮਿਸਾਇਲ ਯੂਨਿਟ `ਚੋਂ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਇੱਕ ਜਾਸੂਸ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਭਾਰਤ ਦੀ ਸੁਰੱਖਿਆ ਪ੍ਰਣਾਲੀ ਵਿੱਚ ਬਹੁਤ ਵੱਡੀ ਸੰਨ੍ਹ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੇ ਦਹਿਸ਼ਤਗਰਦ-ਵਿਰੋਧੀ ਸਕੁਐਡਜ਼ (ਏਟੀਐੱਸ) ਵੱਲੋਂ ਸਾਂਝੀ ਕਾਰਵਾਈ ਦੌਰਾਨ ਨਿਸ਼ਾਂਤ ਅਗਰਵਾਲ ਨਾਂਅ ਦੇ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹੜਾ ਪਾਕਿਸਤਾਨੀ ਸੰਗਠਨ ਆਈਐੱਸਆਈ ਨੂੰ ਭਾਰਾਤ ਦੀ ਬ੍ਰਹਮੋਸ ਮਿਸਾਇਲ ਬਾਰੇ ਅਹਿਮ ਜਾਣਕਾਰੀ ਮੁਹੱਈਆ ਕਰਵਾ ਰਿਹਾ ਸੀ।


ਨਿਸ਼ਾਂਤ ਅਗਰਵਾਲ ਉਂਝ ਤਾਂ ਉਤਰਾਖੰਡ ਦਾ ਹੈ ਪਰ ਉਹ ਇੱਕ ਸਿਸਟਮਜ਼ ਇੰਜੀਨੀਅਰ ਹੈ। ਪੁਲਿਸ ਪਿਛਲੇ ਕੁਝ ਸਮੇਂ ਤੋਂ ਉਸ ਦੇ ਪਿੱਛੇ ਸੀ। ਉਸ `ਤੇ ਦੋਸ਼ ਹੈ ਕਿ ਉਸ ਨੇ ਬਹੁਤ ਅਹਿਮ ਤਕਨੀਕੀ ਜਾਣਕਾਰੀ ਪਾਕਿਸਤਾਨ ਨੂੰ ਦਿੱਤੀ ਹੈ। ਉਸ ਨੂੰ ‘ਡਿਫ਼ੈਂਸ ਰੀਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ` (ਡੀਆਰਡੀਓ - ਰੱਖਿਆ ਖੋਜ ਅਤੇ ਵਿਕਾਸ ਸੰਗਠਨ)


ਭਾਰਤੀ ਸੁਰੱਖਿਆ ਏਜੰਸੀਆਂ ਹੁਣ ਇਹ ਵੀ ਪਤਾ ਲਾ ਰਹੀਆਂ ਹਨ ਕਿ ਉਹ ਭਾਰਤ ਨਾਲ ਸਬੰਧਤ ਅਜਿਹੀ ਜਾਣਕਾਰੀ ਹੋਰ ਕਿਸ-ਕਿਸ ਵਿਦੇਸ਼ੀ ਜਾਂ ਦੇਸੀ ਏਜੰਸੀ ਨੂੰ ਮੁਹੱਈਆ ਕਰਵਾ ਰਿਹਾ ਸੀ।


ਬ੍ਰਹਮੋਸ ਏਅਰੋਸਪੇਸ ਦਾ ਬੇਸ ਨਾਗਪੁਰ ਨੇੜੇ ਸਥਿਤ ਹੈ, ਜੋ ਦਰਅਸਲ ਭਾਰਤ ਤੇ ਰੂਸ ਦਾ ਇੱਕ ਸਾਂਝਾ ਉੱਦਮ ਹੈ। ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਭਾਰਤ ਨੇ ਨਿਵੇਕਲੀ ਬ੍ਰਹਮੋਸ ਹਥਿਆਰ ਪ੍ਰਣਾਲੀ ਦੇ ਕੁਝ ਅਤਿ-ਆਧੁਨਿਕ ਸੰਸਕਰਨਾਂ ਦੇ ਟੈਸਟ ਕੀਤੇ ਸਨ।


‘ਵਨ ਇੰਡੀਆ` ਵੱਲੋਂ ਪ੍ਰਕਾਸਿ਼ਤ ਵਿੱਕੀ ਨਾਜੰਪਾ ਦੀ ਰਿਪੋਰਟ ਅਨੁਸਾਰ ਮੁਲਜ਼ਮ ਨਿਸ਼ਾਂਤ ਅਗਰਵਾਲ ਭਾਰਤੀ ਬ੍ਰਹਮੋਸ ਮਿਸਾਇਲ ਯੂਨਿਟ `ਚ ਮੌਜੂਦ ਬਹੁਤਅਹਿਮ ਜਾਣਕਾਰੀ ‘ਦੁਸ਼ਮਣ ਦੇਸ਼` ਨੂੰ ਦੇਣ ਬਦਲੇ ਧਨ ਵਸੂਲ ਕਰਦਾ ਸੀ। ਉਸ ਦਾ ਲੈਪਟਾਪ ਤੇ ਫ਼ੋਨ ਵੀ ਸੁਰੱਖਿਆ ਏਜੰਸੀਆਂ ਨੇ ਜ਼ਬਤ ਕਰ ਲਏ ਹਨ।


ਸੂਤਰਾਂ ਮੁਤਾਬਕ ਮੁਲਜ਼ਮ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਏਜੰਸੀਆਂ ਦੇ ਸੰਪਰਕ ਵਿੱਚ ਸੀ। ਸਨਿੱਚਰਵਾਰ ਤੋਂ ਉਸ `ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਸੀ। ਅੱਜ ਸੋਮਵਾਰ ਨੂੰ ਬ੍ਰਹਮੋਸ ਯੂਨਿਟ `ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਿਸ਼ਾਂਤ ਅਗਰਵਾਲ ਇਸ ਯੂਨਿਟ `ਚ ਪਿਛਲੇ ਚਾਰ ਵਰ੍ਹਿਆਂ ਤੋਂ ਕੰਮ ਕਰ ਰਿਹਾ ਸੀ।


ਹਾਲੇ ਕੁਝ ਸਮਾਂ ਪਹਿਲਾਂ ਹੀ ਨੌਇਡਾ ਤੋਂ ਏਟੀਐੱਸ ਨੇ ਬੀਐੱਸਐੱਫ਼ ਦੇ ਇੱਕ ਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜੋ ਆਈਐੱਸਆਈ ਨੂੰ ਗੁਪਤ ਜਾਣਕਾਰੀ ਮੁਹੱਈਆ ਕਰਵਾ ਰਿਹਾ ੀਸ।


ਪਿਛਲੇ ਉਤਰਾਖੰਡ ਤੋਂ ਵੀ ਅਜਿਹੀ ਇੱਕ ਗ੍ਰਿਫ਼ਤਾਰੀ ਹੋਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PAK ISI Spy arrested from Brahmos Unit Nagpur