ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਦਬਾਅ ਅੱਗੇ ਝੁਕਦਿਆਂ ਪਾਕਿ ਨੇ ਭਾਰਤ ਨੂੰ ਕਿਹਾ – ਕੰਟਰੋਲ–ਰੇਖਾ ’ਤੇ ਤਣਾਅ ਘਟਾਓ

​​​​​​​ਦਬਾਅ ਅੱਗੇ ਝੁਕਦਿਆਂ ਪਾਕਿ ਨੇ ਭਾਰਤ ਨੂੰ ਕਿਹਾ – ਕੰਟਰੋਲ–ਰੇਖਾ ’ਤੇ ਤਣਾਅ

ਜੰਮੂ–ਕਸ਼ਮੀਰ ਸਥਿਤ ਕੰਟਰੋਲ ਰੇਖਾ ਉੱਤੇ ਹੁਣ ਪਾਕਿਸਤਾਨ ਗੋਲੀਬੰਦੀ ਲਾਗੂ ਕਰ ਕੇ ਆਪਸੀ ਤਣਾਅ ਖ਼ਤਮ ਕਰਨਾ ਚਾਹੁੰਦਾ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਇਹ ਕੰਟਰੋਲ ਰੇਖਾ ਹੀ ਇਸ ਵੇਲੇ ਅਸਲ ਸਰਹੱਦ ਹੈ। ਭਾਰਤ ਨੇ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਉੱਤੇ ਲਗਾਤਾਰ ਦਬਾਅ ਬਣਾਇਆ ਹੋਇਆ ਹੈ; ਇਸੇ ਕਾਰਨ ਹੁਣ ਉਹ ਭਾਰਤ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਗਿਆ ਹੈ।

 

 

ਭਾਰਤ ਨੂੰ ਗੋਲੀਬੰਦੀ ਦੀ ਪੇਸ਼ਕਸ਼ ਹੋਰ ਕਿਸੇ ਨੇ ਨਹੀਂ ਪਾਕਿਸਤਾਨੀ ਫ਼ੌਜ ਨੇ ਕੀਤੀ ਹੈ। ਦੋਵੇਂ ਧਿਰਾਂ ਦੇ ਫ਼ੌਜੀ ਅਧਿਕਾਰੀ ਆਪਸ ਵਿੱਚ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਨ। ਭਾਰਤ ਦੇ ਰੱਖਿਆ ਮਾਮਲੇ ਨਾਲ ਜੁੜੇ ਇੱਕ ਉੱਚ–ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਦਿੱਤੀ।

 

 

ਦੋਵੇਂ ਦੇਸ਼ਾਂ ਦੇ ਫ਼ੌਜੀ ਆਪਰੇਸ਼ਨਾਂ ਦੇ ਡਾਇਰੈਕਟਰਜ਼ ਜਨਰਲ ਲਗਾਤਾਰ ਇੱਕ–ਦੂਜੇ ਦੇ ਸੰਪਰਕ ਵਿੱਚ ਰਹਿੰਦੇ ਹਨ। ਪਾਕਿਸਤਾਨ ਨੇ ਇਸੇ ਦੌਰਾਨ ਕੰਟਰੋਲ ਰੇਖਾ ਤੋਂ ਆਪਣੇ ਵਿਸ਼ੇਸ਼ ਬਲ ‘ਸਪੈਸ਼ਲ ਸਰਵਿਸ ਗਰੁੱਪ’ (SSG) ਹਟਾਉਣ ਦੀ ਪੇਸ਼ਕਸ਼ ਕੀਤੀ ਹੈ। ਉਸ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਨੂੰ ਗੋਲੀਬਾਰੀ ਉੱਤੇ ਰੋਕ ਲਾਉਣੀ ਚਾਹੀਦੀ ਹੈ।

 

 

ਇਸ ਬਾਰੇ ਇੱਕ ਰਿਪੋਰਟ ਬਾਕਾਇਦਾ ਭਾਰਤੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਭੇਜੀ ਗਈ ਹੈ ਤੇ ‘ਹਿੰਦੁਸਤਾਨ ਟਾਈਮਜ਼’ ਕੋਲ ਇਸ ਦੀ ਕਾਪੀ ਹੈ।
 

 

ਚੇਤੇ ਰਹੇ ਕਿ 14 ਫ਼ਰਵਰੀ ਨੂੰ ਪੁਲਵਾਮਾ ਵਿਖੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਪਾਕਿਸਤਾਨ ਦੁਨੀਆ ਵਿੱਚ ਬਿਲਕੁਲ ਅਲੱਗ–ਥਲੱਗ ਪੈ ਗਿਆ ਹੈ। ਉਸ ਤੋਂ ਬਾਅਦ ਤਾਂ ਭਾਰਤੀ ਹਵਾਈ ਫ਼ੌਜ ਪਾਕਿਸਤਾਨ ਦੇ ਸ਼ਹਿਰ ਬਾਲਾਕੋਟ ਸਥਿਤ ਅੱਤਵਾਦੀ ਕੈਂਪ ਉੱਤੇ ਹਵਾਈ ਹਮਲੇ ਵੀ ਕਰ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak offers India amid pressure to deescalate tension on LoC