ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੁੰਛ ’ਤੇ ਪਾਕਿ ਗੋਲੀਬਾਰੀ 'ਚ ਭਾਰਤੀ ਬੱਚੀ ਤੇ BSF ਇੰਸਪੈਕਟਰ ਦੀ ਮੌਤ, 14 ਫੱਟੜ

​​​​​​​ਪੁੰਛ ’ਤੇ ਪਾਕਿ ਗੋਲੀਬਾਰੀ, ਭਾਰਤੀ ਬੱਚੀ ਦੀ ਮੌਤ, 14 ਫੱਟੜ

ਪਾਕਿਸਤਾਨੀ ਫ਼ੌਜਾਂ ਨੇ ਅੱਜ ਭਾਰਤੀ ਸਰਹੱਦ ਦੇ ਅੰਦਰ ਆਪਣੀ ਗੋਲੀਬਾਰੀ ਦੀ ਉਲੰਘਣਾ ਜਾਰੀ ਰੱਖੀ ਤੇ ਉਸ ਨੇ ਨਿੱਕੀਆਂ ਮੋਰਟਾਰਜ਼ ਨਾਲ ਹਮਲੇ ਕੀਤੇ। ਇਹ ਸਭ ਪੁੰਛ ਜ਼ਿਲ੍ਹੇ ਦੇ ਕੰਟਰੋਲ ਰੇਖਾ ਲਾਗਲੇ ਪਿੰਡਾਂ ਉੱਤੇ ਡਿੱਗਦੇ ਰਹੇ। ਇਸ ਹਮਲੇ ਕਾਰਨ ਪੰਜ–ਛੇ ਸਾਲਾਂ ਦੀ ਇੱਕ ਨਿੱਕੀ ਬੱਚੀ ਅਤੇ ਬੀਐੱਸਐੱਫ਼ (BSF) ਦੇ ਇੰਸਪੈਕਟਰ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਕਾਰਨ ਬੀਐੱਸਐੱਫ਼ ਦੇ ਪੰਜ ਜਵਾਨ ਤੇ 9 ਆਮ ਨਾਗਰਿਕ ਇਸ ਗੋਲੀਬਾਰੀ ਦੌਰਾਨ ਫੱਟੜ ਹੋਏ ਹਨ।

 

 

ਜ਼ਿਲ੍ਹਾ ਅਧਿਕਾਰੀਆਂ ਨੇ ਸ਼ਾਹਪੁਰ ਖੇਤਰ ਦੇ ਕੰਟਰੋਲ ਰੇਖਾ ਦੇ ਪੰਜ ਕਿਲੋਮੀਟਰ ਘੇਰੇ ਅੰਦਰ ਪੈਂਦੇ ਸ਼ਾਹਪੁਰ, ਮੇਂਧਾਰ, ਕੇਰਨੀ, ਕਸਬਾ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

 

 

ਪੁੰਛ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਜ਼ਿਆਦਾਤਰ ਪੀੜਤਾਂ ਦੀ ਸ਼ਨਾਖ਼ਤ ਨਹੀਂ ਹੋਈ। ਪਰ ਪਾਕਿਸਤਾਨੀ ਮੋਰਟਾਰ ਕਾਰਨ ਮੁਹੰਮਦ ਸ਼ਰੀਫ਼ ਨਾਂਅ ਦਾ ਇੱਕ ਨਾਗਰਿਕ ਜ਼ਖ਼ਮੀ ਹੋਇਆ ਹੈ, ਜੋ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

 

 

ਰੱਖਿਆ ਵਿਭਾਗ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਨੇ ਪੁੰਛ ਜ਼ਿਲ੍ਹੇ ਦੇ ਸ਼ਾਹਪੁਰ ਤੇ ਕੇਰਨੀ ਇਲਾਕਿਆਂ ਵਿੱਚ ਸਵੇਰੇ 7:45 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਭਾਰਤੀ ਫ਼ੌਜ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਫ਼ੌਜਾਂ ਨੇ ਦਬਰਾਜ, ਮਨਕੋਟ, ਸ਼ਾਹਪੁਰ ਤੇ ਕੇਰਨੀ ਸਥਿਤ ਰਿਹਾਇਸ਼ੀ ਇਲਾਕਿਆਂ ਉੱਤੇ ਗੋਲੀਬਾਰੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak shelling on Poonch Indian girl child dead 14 injured