ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਬਾਬਿਆਂ ਤੇ ਸਾਧੂ–ਸੰਤਾਂ ਦੇ ਭੇਸ ’ਚ ਘੁੰਮ ਰਹੇ ਪਾਕਿ ਜਾਸੂਸ

ਭਾਰਤ ’ਚ ਬਾਬਿਆਂ ਤੇ ਸਾਧੂ–ਸੰਤਾਂ ਦੇ ਭੇਸ ’ਚ ਘੁੰਮ ਰਹੇ ਪਾਕਿ ਜਾਸੂਸ

ਭਾਰਤੀ ਫ਼ੌਜ ਨੇ ਆਪਣੇ ਫ਼ੌਜੀਆਂ ਨੂੰ ਨਕਲੀ ਬਾਬਿਆਂ ਤੇ ਅਖੌਤੀ ਸਾਧਾਂ–ਸੰਤਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਫ਼ੌਜ ਨੇ ਕਿਹਾ ਹੈ ਕਿ ਇਹ ਪਾਕਿਸਤਾਨੀ ਖ਼ੁਫ਼ੀਆ ਏਜੰਟ ਹੋ ਸਕਦੇ ਹਨ; ਜੋ ਉਨ੍ਹਾਂ ਨੂੰ ਆਪਣੀਆਂ ਗੱਲਾਂ ’ਚ ਲਾ ਕੇ ਕੋਈ ਗੁਪਤ ਜਾਣਕਾਰੀ ਹਾਸਲ ਕਰਨ ਦਾ ਜਤਨ ਕਰ ਸਕਦੇ ਹਨ।

 

 

ਫ਼ੌਜ ਨੇ ਇਸ ਬਾਰੇ ਜਾਣਕਾਰੀ ਸਮੁੱਚੇ ਦੇਸ਼ ਦੀਆਂ ਬਟਾਲੀਅਨਾਂ ਵਿੱਚ ਸਾਂਝੀ ਕੀਤੀ ਹੈ। ਫ਼ੌਜੀ ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਖ਼ੁਫ਼ੀਆ ਏਜੰਟ ਸੋਸ਼ਲ ਮੀਡੀਆ ਦੇ ਮੰਚਾਂ ਜਿਵੇਂ ਵ੍ਹਟਸਅੱਪ, ਸਕਾਈਪ ਅਤੇ ਯੂ–ਟਿਊਬ ਦੀ ਵਰਤੋਂ ਕਰ ਰਹੇ ਹਨ। ਇੰਝ ਉਹ ਇਸ ਵੇਲੇ ਡਿਊਟੀ ’ਤੇ ਤਾਇਨਾਤ ਫ਼ੌਜੀ ਜਵਾਨਾਂ ਤੇ ਅਧਿਕਾਰੀਆਂ ਨੂੰ ਆਪਣੇ ਜਾਲ਼ ਵਿੱਚ ਫਸਾਉਣਾ ਲੋਚਦੇ ਹਨ।

 

 

ਫ਼ੌਜ ਨੇ ਲਗਭਗ 150 ਸੋਸ਼ਲ ਮੀਡੀਆ ਪ੍ਰੋਫ਼ਾਈਲਜ਼ ਦੀ ਸ਼ਨਾਖ਼ਤ ਕੀਤੀ ਹੈ; ਜਿਨ੍ਹਾਂ ਉੱਤੇ ਪਾਕਿਸਤਾਨੀ ਏਜੰਟ ਹੋਣ ਦਾ ਸ਼ੱਕ ਹੈ। ਇਹ ਸਾਰੇ ਏਜੰਟ ਭਾਰਤ ਬਾਰੇ ਅਹਿਮ ਜਾਣਕਾਰੀ ਇਕੱਠੀ ਕਰਨੀ ਚਾਹ ਰਹੇ ਹਨ। ਕੁਝ ਸੋਸ਼ਲ ਮੀਡੀਆ ਪ੍ਰੋਫ਼ਾਈਲ ਜਾਅਲੀ ਤਰੀਕੇ ਨਾਲ ਔਰਤਾਂ ਦੇ ਨਾਂਅ ’ਤੇ ਬਣਾਏ ਗਏ ਹਨ।

 

 

ਫ਼ੌਜ ਨੇ ਆਪਣੇ ਫ਼ੌਜੀਆਂ ਨੂੰ ਤਸਵੀਰਾਂ, ਵਿਡੀਓ ਸ਼ੇਅਰਿੰਗ, ਇੰਸਟੈਂਟ ਮੈਸੇਜਿੰਗ, ਡੇਟਿੰਗ ਤੇ ਸੋਸ਼ਲ ਨੈੱਟਵਰਕ ਉੱਤੇ ਐਪ ਬਾਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਫ਼ੌਜ ਨੂੰ ਖ਼ਦਸ਼ਾ ਹੈ ਕਿ ਪਾਕਿਸਤਾਨੀ ਏਜੰਟ ਉਨ੍ਹਾਂ ਦੀ ਵਰਤੋਂ ਆਪਣੇ ਟੀਚੇ ਲੱਭਣ ਲਈ ਕਰ ਸਕਦੇ ਹਨ।

 

 

ਫ਼ੌਜ ਅਨੁਸਾਰ ਇਹ ਏਜੰਟ ਹਰ ਤਰ੍ਹਾਂ ਦੀ ਭਾਰਤੀ ਫ਼ੌਜੀ ਜਾਣਕਾਰੀ ਹਾਸਲ ਕਰਨ ਦੇ ਜਤਨ ਕਰਦੇ ਹਨ; ਤਾਂ ਜੋ ਪੱਛਮੀ ਮੋਰਚੇ ’ਤੇ  ਭਾਰਤ ਵਿਰੁੱਧ ਪਾਕਿਸਤਾਨੀ ਫ਼ੌਜ ਕੋਈ ਸਾਜ਼ਿਸ਼ ਰਚ ਸਕੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Spies wandering in India in disguise of Babas and Sadhu Sants