ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ–ਪਰਾਲ਼ੀ ਦਾ ਧੂੰਆਂ ਕਰ ਰਿਹਾ ਦਿੱਲੀ ਤੇ ਹੋਰ ਭਾਰਤੀ ਸ਼ਹਿਰਾਂ ਦੀ ਹਵਾ ਜ਼ਹਿਰੀਲੀ

ਪਾਕਿ–ਪਰਾਲ਼ੀ ਦਾ ਧੂੰਆਂ ਕਰ ਰਿਹਾ ਦਿੱਲੀ ਤੇ ਹੋਰ ਭਾਰਤੀ ਸ਼ਹਿਰਾਂ ਦੀ ਹਵਾ ਜ਼ਹਿਰੀਲੀ

ਪਾਕਿਸਤਾਨ ’ਚ ਪਰਾਲ਼ੀ ਸਾੜਨ ਨਾਲ ਦਿੱਲੀ ਸਮੇਤ ਹੋਰ ਉੱਤਰ ਭਾਰਤੀ ਸ਼ਹਿਰਾਂ ਦੀ ਆਬੋ–ਹਵਾ ਜ਼ਹਿਰੀਲੀ ਹੋ ਗਈ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (PRSC) ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਤਾਜ਼ਾ ਵਿਸ਼ਲੇਸ਼ਣ ’ਚ ਇਹ ਤੱਥ ਸਾਹਮਣੇ ਆਇਆ ਹੈ।

 

 

PRSC ਅਤੇ PAU ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪੰਜਾਬ ਤੇ ਵੁਸ ਦੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਉੱਤੇ ਨਜ਼ਰ ਰੱਖ ਰਹੇ ਹਨ। ਦੋਵੇਂ ਸੰਸਥਾਨਾਂ ਨੇ ਬੀਤੀ 8–9 ਅਕਤੂਬਰ ਨੂੰ ਉਪਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਵਿੱਚ ਪਾਕਿਸਤਾਨ ਦੇ ਲਾਹੌਰ, ਬਸ਼ੀਰਪੁਰ, ਹਵਾਲੀ ਲਾਖਾ ਤੇ ਬਹਾਵਲਨਗਰ ਵਿਖੇ ਵੱਡੇ ਪੱਧਰ ਉੱਤੇ ਪਰਾਲ਼ੀ ਸਾੜਨ ਦੀਆਂ ਘਟਨਾਵਾ ਦਰਜ ਕੀਤੀਆਂ ਹਨ।

 

 

ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁਟੇ ਹਰਿਆਣਾ ਦੇ ਕੈਥਲ, ਪੇਹੋਵਾ ਤੇ ਅੰਬਾਲ਼ਾ ’ਚ ਵੀ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। PRSC ਦੇ ਸੀਨੀਅਰ ਵਿਗਿਆਨੀ ਅਨਿਲ ਸੂਦ ਨੇ ਦੱਸਿਆ ਕਿ ਅਕਤੂਬਰ ਮਹੀਨੇ ਹਵਾ ਉੱਤਰ ਤੋਂ ਪੱਛਮ ਵੱਲੋਂ ਵਹਿੰਦੀ ਹੈ।

 

 

ਇਸ ਕਾਰਨ ਸੰਭਵ ਹੈ ਕਿ ਪਾਕਿਸਤਾਨ ਤੋਂ ਉੱਠਣ ਵਾਲਾ ਧੂੰਆਂ ਭਾਰਤ ਪੁੱਜ ਕੇ ਦਿੱਲੀ, ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ ਸਮੇਤ ਹੋਰ ਉੱਤਰੀ ਰਾਜਾਂ ਦੀ ਆਬੋ–ਹਵਾ ਨੂੰ ਹੋਰ ਦੂਸ਼ਿਤ ਕਰੇ। ਲਗਭਗ ਇਹ ਸਾਰੇ ਹੀ ਸ਼ਹਿਰ ਹਵਾ ਦੇ ਗੰਭੀਰ ਕਿਸਮ ਦੇ ਪ੍ਰਦੂਸ਼ਣ ਨਾਲ ਜੂਝ ਰਹੇ ਹਨ। PAU ’ਚ ਜਲਵਾਯੂ ਪਰਿਵਰਤਨ ਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਪੀਐੱਮ–2.5 ਦੇ ਪੱਧਰ ਵਿੱਚ ਭਾਰੀ ਵਾਧਾ ਹੁੰਦਾ ਹੈ।

 

 

ਦਿੱਲੀ ਵਿੱਚ ਇਹ ਖ਼ਾਸ ਤੌਰ ਉੱਤੇ ਵੱਡੀ ਚਿੰਤਾ ਦਾ ਕਾਰਨ ਹੈ, ਜਿੱਥੇ ਪੀਐੱਮ–2.5 ਦਾ ਔਸਤ ਪੱਧਰ 700 ਮਾਈਕ੍ਰੋਗ੍ਰਾਮ ਦੇ ਲਗਭਗ ਰਹਿੰਦਾ ਹੈ। ਕਾਰਨੇਲ ਐਂਡ ਇੰਟਰਨੈਸ਼ਨਲ ਮੇਜ਼ ਐਂਡ ਵ੍ਹੀਟ ਇੰਪਰੂਵਮੈਂਟ ਸੈਂਟਰ ਦੇ ਹਾਲੀਆ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਪ੍ਰਦੂਸ਼ਣ (ਖ਼ਾਸ ਤੌਰ ਉੱਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਯੂ–ਪ੍ਰਦੂਸ਼ਣ) ਨਾਲ ਇਕੱਲੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹੀ ਹਰ ਸਾਲ ਔਸਤਨ 16,000 ਵਿਅਕਤੀਆਂ ਦੀ ਬੇਵਕਤ ਮੌਤ ਹੋ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Stubble s smoke making Delhi and other Indian Cities poisonous