ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਇਕਜੁੱਟ ਹੋ ਕੇ ਰਹੇਗਾ, ਇਕਜੁੱਟ ਹੋ ਕੇ ਵਧੇਗਾ : ਮੋਦੀ

ਭਾਰਤ ਇਕਜੁੱਟ ਹੋ ਕੇ ਰਹੇਗਾ, ਇਕਜੁੱਟ ਹੋ ਕੇ ਵਧੇਗਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮੇਰਾ ਬੂਥ, ਸਭ ਤੋਂ ਮਜ਼ਬੂਤ’ ਪ੍ਰੋਗਰਾਮ ਦੇ ਤਹਿਤ ‘ਨਮੋ ਐਪ’ ਉਤੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ, ਸਵੈ ਸੇਵੀਆਂ ਅਤੇ ਸੀਨੀਅਰ ਨਾਗਰਿਕਾਂ ਸਮੇਤ ਕਰੀਬ ਇਕ ਕਰੋੜ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਪਾਰਟੀ ਅਨੁਸਾਰ, ਭਾਜਪਾ ਪ੍ਰਧਾਨ ਅਮਿਤ ਸ਼ਾਹ ਦਿੱਲੀ ਸੂਬਾ ਭਾਜਪਾ ਦਫ਼ਤਰ ਤੋਂ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ।

 

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਇਕਜੁੱਟ ਹੋ ਕੇ ਰਹੇਗਾ, ਇਕਜੁੱਟ ਹੋ ਕੇ ਵਧੇਗਾ, ਇਕਜੁੱਟ ਹੋ ਕੇ ਲੜੇਗਾ, ਇਕ ਜੁੱਟ ਹੋ ਕੇ ਜਿੱਤੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸਮਰਥ ਦਾ ਸੰਕਲਪ ਲੈ ਕੇ ਸਾਡਾ ਜਵਾਨ ਸੀਮਾ ਉਤੇ ਡਟਿਆ ਹੈ। ਅਸੀਂ ਸਭ ਪਰਾਕ੍ਰਮੀ ਭਾਰਤ ਦੇ ਨਾਗਰਿਕ ਹਾਂ, ਇਸ ਲਈ ਅਸੀਂ ਸਭ ਨੇ ਵੀ ਦੇਸ਼ ਦੇ ਸਨਮਾਨ ਲਈ ਦਿਨ ਰਾਤ ਇਕ ਕਰਨਾ ਹੋਵੇਗਾ।

 

ਉਨ੍ਹਾਂ ਕਿਹਾ ਕਿ ਮੇਰੀ ਹਰ ਦੇਸ਼ ਵਾਸੀ ਨੂੰ ਅਪੀਲ ਹੈ ਕਿ ਰਾਸ਼ਟਰ ਨਿਰਮਾਣ ਦੇ ਮਹਾਨ ਯਗ ਵਿਚ ਉਹ ਜਿਸ ਵੀ ਫਰਜ਼ ਨਾਲ ਜੁੜੇ ਹੋਏ ਹਨ ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਚਲਣ, ਉਹ ਪਹਿਲਾਂ ਤੋਂ ਜ਼ਿਆਦਾ ਤੇਜ਼ੀ ਨਾਲ ਕੰਮ ਕਰਨ।

 

ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਸਪਾਹੀ ਬਣਕੇ ਦਿਨ ਰਾਤ ਮਿਹਨਤ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਸਾਡੀ ਪ੍ਰੀਖਿਆ ਦੀ ਘੜੀ ਆ ਗਈ ਹੈ।  ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੀਆਂ ਭਾਵਨਾਵਾਂ ਇਕ ਅਲੱਗ ਪੱਧਰ ਉਤੇ ਹਨ। ਦੇਸ਼ ਦਾ ਵੀਰ ਜਵਾਨ ਸੀਤਾ ਉਤੇ ਅਤੇ ਸੀਮਾ ਦੇ ਪਾਰ ਵੀ ਆਪਣਾ ਪਰਾਕ੍ਰਮ ਦਿਖਾ ਰਹੇ ਹਨ। ਪੂਰਾ ਦੇਸ਼ ਇਕ ਹੈ ਅਤੇ ਸਾਡੇ ਜਵਾਨਾਂ ਨਾਲ ਖੜ੍ਹਾ ਹੈ। ਦੁਨੀਆ ਸਾਡੀ ਇੱਛਾ ਸ਼ਕਤੀ ਨੂੰ ਦੇਖ ਰਹੀ ਹੈ।

 

ਭਾਜਪਾ ਮੀਡੀਆ ਪ੍ਰਮੁੱਖ ਅਨਿਲ ਬਲੂਨੀ ਦੇ ਅਨੁਸਾਰ ਇਹ ਸੰਵਾਦ ਪਾਰਟੀ ਦੇ ਸਾਰੇ 14,000 ਮੰਡਲਾਂ, 896 ਜ਼ਿਲ੍ਹਿਆਂ ਤੇ ਮਹਾਂਨਗਰਾਂ ਉਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਖੇਤਰਾਂ ਵਿਚ ਸ਼ਕਤੀ ਕੇਂਦਰ ਵੁਨ੍ਹਾਂ ਮੰਡਲ ਦਫ਼ਤਰ ਤੋਂ 20 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਉਤੇ ਹੈ, ਉਥੇ ਇਹ ਪ੍ਰੋਗਰਾਮ ਸ਼ਕਤੀ ਕੇਂਦਰ ਉਤੇ ਕਰਨ ਦਾ ਪ੍ਰਬੰਧ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak trying to divide us India will fight as one win as one says PM Modi