ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵੱਲੋਂ ਗੋਲੀਬੰਦੀ ਦੀ ਮੁੜ ਉਲੰਘਣਾ, 12 ਦਿਨਾਂ `ਚ 5ਵਾਂ ਭਾਰਤੀ ਜਵਾਨ ਸ਼ਹੀਦ

ਪਾਕਿ ਵੱਲੋਂ ਗੋਲੀਬੰਦੀ ਦੀ ਮੁੜ ਉਲੰਘਣਾ, 12 ਦਿਨਾਂ `ਚ 5ਵਾਂ ਭਾਰਤੀ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਪੁੰਛ ਜਿ਼ਲ੍ਹੇ ਦੀ ਮੇਂਧਾਰ ਤਹਿਸੀਲ `ਚ ਪਾਕਿਸਤਾਨੀ ਫ਼ੌਜਾਂ ਨੇ ਅੱਜ ਮੁੜ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫ਼ੌਜੀਆਂ ਨੇ ਗੋਲੀਬਾਰੀ ਨਾਲ ਭਾਰਤੀ ਫ਼ੌਜ ਦੇ ਇੱਕ ਜਵਾਨ ਨੂੰ ਸ਼ਹੀਦ ਕਰ ਦਿੱਤਾ ਹੈ; ਜਦ ਕਿ ਇੱਕ ਜ਼ਖ਼ਮੀ ਹੈ। ਇਸ ਮਹੀਨੇ ਇਹ ਪਾਕਿਸਤਾਨ ਦਾ ਚੌਥਾ ਸਨਾਈਪਰ ਹਮਲਾ ਹੈ, ਜਿਸ ਵਿੱਚ ਹੁਣ ਤੱਕ ਪੰਜ ਜਵਾਨ ਸ਼ਹੀਦ ਹੋ ਚੁੱਕੇ ਹਨ।


ਮੇਂਧਾਰ ਤਹਿਸੀਲ (ਜੰਮੂ-ਕਸ਼ਮੀਰ) `ਚ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਅੱਜ ਸੋਮਵਾਰ ਸ਼ਾਮੀਂ 5:10 ਵਜੇ ਕੀਤੀ ਗਈ। ਇਸ ਦੌਰਾਨ ਸਨਾਈਪਰ ਸ਼ਾੱਟ `ਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਇੱਕ ਹੋਰ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਤੇ ਇਸ ਵੇਲੇ ਹਸਪਤਾਲ `ਚ ਜ਼ੇਰੇ ਇਲਾਜ ਹੈ।


ਕੰਟਰੋਲ ਰੇਖਾ `ਤੇ ਪਾਕਿਸਤਾਨ ਦੀ ਨਾਪਾਕ ਹਰਕਤ ਜਾਰੀ ਹੈ। ਪਲਾਂਵਾਲਾ ਸੈਕਟਰ `ਚ ਵੱਖੋ-ਵੱਖਰੇ ਸਥਾਨਾਂ `ਤੇ ਬੀਤੇ ਸਨਿੱਚਰਵਾਰ ਨੁੰ ਗੋਲੀਬਾਰੀ ਦੀ ਉਲੰਘਣਾ ਕੀਤੀ ਗਈ। ਇਸ ਵਿੱਚ ਸਨਾਈਪਰ ਸ਼ਾਟ ਨਾਲ ਇੱਕ ਜਵਾਨ ਸ਼ਹੀਦ, ਜਦ ਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। 


ਇਸ ਤੋਂ ਇਲਾਵਾ ਸੁੰਦਰਬਨੀ ਦੇ ਮਾਲਾ ਇਲਾਕੇ `ਚ ਪਾਕਿਸਤਾਨੀ ਗੋਲੀਬਾਰੀ ਕਾਰਨ ਦੋ ਜਵਾਨ ਜ਼ਖ਼ਮੀ ਹੋ ਗਏ। ਸ਼ਹੀਦ ਦੀ ਸ਼ਨਾਖ਼ਤ ਵਰੁਣ ਕਟਲ ਵਜੋਂ ਹੋਈ ਹੈ। ਉਹ ਸਾਂਬਾ ਜਿ਼ਲ੍ਹੇ ਦੀ ਰਾਜਪੁਰਾ ਤਹਿਸੀਲ ਦੇ ਪਿੰਡ ਮਾਵਾ ਦਾ ਰਹਿਣ ਵਾਲਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak violate Ceasefire again 5th Jawan martyred