ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵੱਲੋਂ ਕੰਟਰੋਲ ਰੇਖਾ `ਤੇ ਗੋਲੀਬੰਦੀ ਦੀ ਉਲੰਘਣਾ, ਭਾਰਤੀ ਫ਼ੌਜੀ ਕੁਲੀ ਦੀ ਮੌਤ

ਪਾਕਿ ਵੱਲੋਂ ਕੰਟਰੋਲ ਰੇਖਾ `ਤੇ ਗੋਲੀਬੰਦੀ ਦੀ ਉਲੰਘਣਾ, ਭਾਰਤੀ ਫ਼ੌਜੀ ਕੁਲੀ ਦੀ ਮੌਤ

--  ਬੀਐੱਸਐੱਫ਼ ਦਾ ਜਵਾਨ ਜ਼ਖ਼ਮੀ

 

ਜੰਮੂ ਜਿ਼ਲ੍ਹੇ `ਚ ਅੱਜ ਕੰਟਰੋਲ ਰੇਖਾ ਲਾਗੇ ਪਾਕਿਸਾਨੀ ਸਨਾਈਪਰ ਗੋਲੀਬਾਰੀ `ਚ ਭਾਰਤੀ ਫ਼ੌਜ ਦਾ ਇੱਕ ਮੁਲਾਜ਼ਮ ਕੁਲੀ ਮਾਰਿਆ ਗਿਆ; ਜਦ ਕਿ ਰਾਜੌਰੀ-ਪੁੰਛ ਸੈਕਟਰ `ਚ ਇੱਕ ਹੋਰ ਵੱਖਰੀ ਘਟਨਾ ਦੌਰਾਨ ਬੀਐੱਸਐੱਫ਼ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ।


ਕੁਲੀ ਦੀ ਮੌਤ ਅੱਜ ਸ਼ੁੱਕਰਵਾਰ ਸ਼ਾਮੀਂ 6:00 ਵਜੇ ਦੇ ਲਗਭਗ ਜੰਮੂ ਜਿ਼ਲ੍ਹੇ ਦੇ ਅਖਨੂਰ ਖੇਤਰ `ਚ ਹੋਈ। ਇਸ ਤੋਂ ਪਹਿਲਾਂ ਅੱਜ ਸਵੇਰੇ ਮਨਾਜਕੋਟ ਸੈਕਟਰ `ਚ ਵੀ ਪਾਕਿਸਤਾਨੀ ਫ਼ੌਜਾਂ ਨੇ ਕੰਟਰੋਲ ਰੇਖਾ ਲਾਗਲੀਆਂ ਭਾਰਤੀ ਚੌਕੀਆਂ `ਤੇ ਗੋਲੀਬਾਰੀ ਕੀਤੀ ਸੀ। ਉਸ ਗੋਲੀਬਾਰੀ `ਚ ਬੀਐੱਸਐੱਫ਼ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ।


ਪਾਕਿਸਤਾਨ ਨੇ ਇਸ ਵਰ੍ਹੇ ਗੋਲੀਬੰਦੀ ਦੀਆਂ ਇੰਨੀਆਂ ਜਿ਼ਆਦਾ ਉਲੰਘਣਾਵਾਂ ਕੀਤੀਆਂ ਹਨ, ਜੋ ਪਿਛਲੇ ਅੱਠ ਵਰ੍ਹਿਆਂ `ਚ ਸਭ ਤੋਂ ਵੱਧ ਹਨ। ਇਸੇ ਸਾਲ ਪਹਿਲੇ ਸੱਤ ਮਹੀਨਿਆਂ ਦੌਰਾਨ ਜੰਮੂ-ਕਸ਼ਮੀਰ `ਚ ਪਾਕਿਸਤਾਨ ਨੇ 1,435 ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ, ਜਿਸ ਕਾਰਨ 52 ਵਿਅਕਤੀ ਮਾਰੇ ਗਏ ਅਤੇ 232 ਜ਼ਖ਼ਮੀ ਹੋ ਗਏ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak violate ceasfire at LOC Indian army porter dies