ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੀ ਭਾਰਤ `ਚ ਦਿਨ-ਦਿਹਾੜੇ ਹਵਾਈ ਘੁਸਪੈਠ, ਵੇਖੋ VIDEO

ਪਾਕਿਸਤਾਨ ਦੀ ਭਾਰਤ `ਚ ਦਿਨ-ਦਿਹਾੜੇ ਹਵਾਈ ਘੁਸਪੈਠ

ਪਾਕਿਸਤਾਨ ਦਾ ਇੱਕ ਹੈਲੀਕਾਪਟਰ ਅੱਜ ਦੁਪਹਿਰ 12:13 ਵਜੇ ਪੁੰਛ ਸੈਕਟਰ `ਚ ਕੰਟਰੋਲ ਰੇਖਾ ਦੀ ਉਲੰਘਣਾ ਕਰ ਕੇ ਭਾਰਤੀ ਵਾਯੂਮੰਡਲ `ਚ ਦਾਖ਼ਲ ਹੋ ਗਿਆ।


ਰੱਖਿਆ ਬੁਲਾਰੇ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ 15 ਮਰਾਠਾ ਲਾਈਟ ਇਨਫ਼ੈਂਟਰੀ ਦੇ ਜਵਾਨ ਉਸ ਮੌਕੇ ਪੂਰੀ ਤਰ੍ਹਾਂ ਚੌਕਸ ਹਾਲਤ `ਚ ਫ਼ੌਜੀ ਚੌਕੀਆਂ `ਤੇ ਮੌਜੂਦ ਸਨ। ਉਨ੍ਹਾਂ ਨੇ ਆਪਣੇ ਛੋਟੇ ਹਥਿਆਰਾਂ ਨਾਲ ਚਿੱਟੇ ਰੰਗ ਦੇ ਪਾਕਿਸਤਾਨੀ ਹੈਲੀਕਾਪਟਰ `ਤੇ ਗੋਲੀਆਂ ਵੀ ਵਰ੍ਹਾਈਆਂ; ਤਾਂ ਜੋ ਪਾਕਿਸਤਾਨੀ ਪਾਇਲਟ ਨੂੰ ਇਹ ਪਤਾ ਲੱਗ ਜਾਵੇ ਕਿ ਭਾਰਤ ਨੂੰ ਉਸ ਦੀ ਘੁਸਪੈਠ ਦਾ ਪਤਾ ਲੱਗ ਚੁੱਕਾ ਹੈ ਤੇ ਉਹ ਛੇਤੀ ਤੋਂ ਛੇਤੀ ਵਾਪਸ ਚਲਾ ਜਾਵੇ।


ਰੱਖਿਆ ਸੂਤਰਾਂ ਅਨੁਸਾਰ ਪਾਕਿਸਤਾਨੀ ਹੈਲੀਕਾਪਟਰ ਜੰਤੂ-ਕਕਸ਼ਮੀਰ ਦੇ ਕ੍ਰਿਸ਼ਨਾ ਘਾਟੀ ਖੇਤਰ `ਚ ਦਪਹਿਰ ਨੂੰ 12:13 ਵਜੇ ਦਾਖ਼ਲ ਹੋਇਆ ਤੇ ਗੁਲਪੁਰ ਇਲਾਕੇ ਦੇ ਉੱਪਰੋਂ ਦੀ ਹੁੰਦਾ ਹੋਇਆ ਪਾਕਿਸਤਾਨੀ ਵਾਯੂਮੰਡਲ ਵੱਲ ਚਲਾ ਗਿਆ।


ਇਸ ਘਟਨਾ ਦੀ 30 ਸੈਕੰਡ ਦੀ ਇੱਕ ਵਿਡੀਓ ਖ਼ਬਰ ਏਜੰਸੀ ਏਐੱਨਆਈ ਨੇ ਜਾਰੀ ਕੀਤੀ ਹੈ। ਵੇਖੋ ਉਸ ਦਾ ਟਵੀਟ:

 

 


ਇਹ ਘਟਨਾ ਅਜਿਹੇ ਵੇਲੇ ਵਾਪਰੀ ਹੈ, ਜਦੋਂ ਦੋਵੇਂ ਗੁਆਂਢੀ ਦੇਸ਼ਾਂ ਵਿਚਲੇ ਸਬੰਧਾਂ ਦੀ ਕੜਵਾਹਟ ਪੂਰੇ ਸਿਖ਼ਰ `ਤੇ ਹੈ। ਸਨਿੱਚਰਵਾਰ ਨੂੰ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ `ਚ ਪਾਕਿਸਤਾਨ `ਤੇ ਸਿੱਧਾ ਹਮਲਾ ਕੀਤਾ ਸੀ। ਭਾਰਤ ਦੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਦੋਸ਼ ਲਾਇਆ ਸੀ ਕਿ ਪਾਕਿਸਤਾਨ ਇਸ ਵੇਲੇ ਦਹਿਸ਼ਤਗਰਦਾਂ ਨੂੰ ਵਿੱਤੀ ਮਦਦ ਪਹੁੰਚਾ ਰਿਹਾ ਹੈ। ਉਨ੍ਹਾਂ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਸੀ ਕਿ ਜੇ ਉਸ ਨੇ ਆਪਣੀ ਧਰਤੀ ਤੋਂ ਦਹਿਸ਼ਤਗਰਦੀ ਦਾ ਖ਼ਾਤਮਾ ਨਾ ਕੀਤਾ, ਤਾਂ ਇਸ ਦਾ ਹਸ਼ਰ ਬਹੁਤ ਭੈੜਾ ਹੋਵੇਗਾ।


ਐਤਵਾਰ ਨੂੰ ਪਾਕਿਸਤਾਨ ਵੱਲੋਂ ਇਸ ਹਵਾਈ ਘੁਸਪੈਠ ਤੋਂ ਇੱਕ ਘੰਟਾ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤੀ ਪ੍ਰਤੀ ਦੇਸ਼ ਦੀ ਪ੍ਰਤੀਬੱਧਤਾ `ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਸਵੈ-ਮਾਣ ਤੇ ਪ੍ਰਭੂਸੱਤਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak violates Indian airspace