ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵੱਲੋਂ ਰਾਜੌਰੀ ’ਚ ਗੋਲੀਬੰਦੀ ਦੀ ਮੁੜ ਉਲੰਘਣਾ, ਭਾਰਤੀ ਫ਼ੌਜ ਵੱਲੋਂ ਮੂੰਹ–ਤੋੜ ਜਵਾਬ

ਪਾਕਿ ਵੱਲੋਂ ਰਾਜੌਰੀ ’ਚ ਗੋਲੀਬੰਦੀ ਦੀ ਮੁੜ ਉਲੰਘਣਾ, ਭਾਰਤੀ ਫ਼ੌਜ ਵੱਲੋਂ ਮੂੰਹ–ਤੋੜ ਜਵਾਬ

ਪਾਕਿਸਤਾਨ ਵੱਲੋਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਅੱਜ ਬੁੱਧਵਾਰ ਨੂੰ ਵੀ ਅਜਿਹੀ ਉਲੰਘਣਾ ਕੀਤੀ ਗਈ। ਭਾਰਤੀ ਫ਼ੌਜ ਪਾਕਿਸਤਾਨ ਦੀ ਇਸ ਹਰਕਤ ਦਾ ਮੂੰਹ–ਤੋੜ ਜਵਾਬ ਦੇ ਰਹੀ ਹੈ।

 

 

ਪਾਕਿਸਤਾਨ ਵੱਲੋਂ ਗੋਲੀਬਾਰੀ ਰਾਜੌਰੀ ਜ਼ਿਲ੍ਹੇ ਦੇ ਕੇਰੀ ਪਿੰਡ ਵਿੱਚ ਅੱਜ ਸਵੇਰੇ 7 ਵਜੇ ਸ਼ੁਰੂ ਹੋਈ। ਉਸ ਤੋਂ ਬਾਅਦ ਭਾਰਤੀ ਫ਼ੌਜ ਵੀ ਹਰਕਤ ’ਚ ਆਈ ਤੇ ਪਾਕਿਸਤਾਨ ਵਿਰੁੱਧ ਜਵਾਬੀ ਕਾਰਵਾਈ ਕੀਤੀ। ਇਹ ਖ਼ਬਰ ਲਿਖੇ ਜਾਣ ਤੱਕ ਗੋਲੀਬਾਰੀ ਚੱਲ ਰਹੀ ਸੀ।

 

 

ਇਸ ਤੋਂ ਪਹਿਲਾਂ ਅੱਤਵਾਦੀਆਂ ਨਾਲ ਮੁਕਾਬਲੇ ’ਚ ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਸੀ। ਭਾਰਤੀ ਫ਼ੌਜ ਦੇ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਦੋਵੇਂ ਅੱਤਵਾਦੀ ਲਸ਼ਕਰ–ਏ–ਤੋਇਬਾ ਦੇ ਮੈਂਬਰ ਦੱਸੇ ਜਾ ਰਹੇ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਗਾਂਦਰਬਲ ਦੇ ਗੁੰਡ ਨਾਂਅ ਦੇ ਸਥਾਨ ’ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਸੀ; ਜਿਸ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। ਭਾਰਤੀ ਫ਼ੌਜ ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਦੇ ਸਫ਼ਾਏ ’ਚ ਜੁਟੀ ਹੋਈ ਹੈ। ਇਹੋ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀਆਂ ਦਾ ਲਗਾਤਾਰ ਖ਼ਾਤਮਾ ਹੁੰਦਾ ਜਾ ਰਿਹਾ ਹੈ।

 

 

ਬਾਂਦੀਪੁਰਾ ਵਿਖੇ ਵੀ ਦੋ ਅੱਤਵਾਦੀ ਢੇਰ ਹੋ ਗਏ ਸਨ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ’ਚ ਹਥਿਆਰ ਤੇ ਗੋਲੀ–ਸਿੱਕਾ ਬਰਾਮਦ ਹੋਇਆ ਹੈ। ਐਤਵਾਰ ਨੂੰ ਬਾਂਦੀਪੁਰਾ ਵਿਖੇ ਵੀ ਮੁਕਾਬਲਾ ਉਦੋਂ ਸ਼ੁਰੂ ਹੋਇਆ ਸੀ; ਜਦੋਂ ਸੁਰੱਖਿਆ ਬਲਾਂ ਨੂੰ ਲਾਵਦਾਰਾ ਪਿੰਡ ਵਿੱਚ ਕੁ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਉਸ ਤੋਂ ਬਾਅਦ ਤਲਾਸ਼ੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ।

 

 

ਸੁਰੱਖਿਆ ਬਲਾਂ ਨੂੰ ਵੇਖ ਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak violating ceasefire in Rajauri Indian Forces befitting reply