ਪਾਕਿਸਤਾਨ ’ਤੇ ਪ੍ਰਮਾਣੂ ਸਮੱਗਲਿੰਗ ਤੇ ਗ਼ੈਰ–ਕਾਨੂੰਨੀ ਤਰੀਕੇ ਨਾਲ ਮਿਸਾਇਲ ਟੈਕਨਾਲੋਜੀ ਹਾਸਲ ਕਰਨ ਦਾ ਦੋਸ਼ ਕੋਈ ਨਵਾਂ ਨਹੀਂ ਹੈ। ਬਿਨਾ ਕਿਸੇ ਵਿਗਿਆਨ ਤੇ ਤਕਨੀਕ ਦੇ ਆਧਾਰ ਉੱਤੇ ਚੋਰੀ ਅਤੇ ਧੋਖੇ ਨਾਲ ਉਹ ਪ੍ਰਮਾਣੂ ਤਾਕਤ ਵਾਲਾ ਦੇਸ਼ ਬਣ ਗਿਆ ਤੇ ਬੈਲਿਸਟਿਕ ਮਿਸਾਇਲ ਦੀ ਤਾਕਤ ਹਾਸਲ ਕਰ ਲਈ।
ਇੱਕ ਵਾਰ ਫਿਰ ਪਾਕਿਸਤਾਨ ਉੱਤੇ ਪ੍ਰਮਾਣੂ ਸਮੱਗਲਿੰਗ ਦੇ ਦੋਸ਼ ਲੱਗੇ ਹਨ। ਅਮਰੀਕਾ ’ਚ ਪੰਜ ਪਾਕਿਸਤਾਨੀ ਫੜੇ ਗਏ ਹਨ, ਜਿਨ੍ਹਾਂ ਦੇ ਰਾਵਲਪਿੰਡ ਸਥਿਤ ਬਿਜ਼ਨੇਸ ਵਰਲਡ ਨਾਲ ਸਬੰਧਤ ਤੇ ਉਨ੍ਹਾਂ ਉੱਤੇ ਪਾਕਿਸਤਾਨ ਦੇ ਪ੍ਰਮਾਣੂ ਤੇ ਮਿਸਾਇਲ ਪ੍ਰੋਗਰਾਮ ਲਈ ਅਮਰੀਕਨ ਟੈਕਨਾਲੋਜੀ ਦੀ ਸਮੱਗਲਿੰਗ ਦਾ ਦੋਸ਼ ਹੈ।
ਫੜੇ ਗਏ ਵਿਅਕਤੀਆਂ ਦੇ ਨਾਂਅ ਹਨ: ਪਾਕਿਸਤਾਨ ਦਾ 41 ਸਾਲਾ ਮੁਹੰਮਦ ਕਾਮਰਾਨ ਵਲੀ, ਕੈਨੇਡੀਅਨ ਸੂਬੇ ਉਨਟਾਰੀਓ ਦੇ 48 ਸਾਲਾ ਮੁਹੰਮਦ ਅਹਿਸਾਨ ਵਲੀ, 82 ਸਾਲਾ ਹਾਜੀ ਵਲੀ ਮੁਹੰਮਦ ਸ਼ੇਖ, ਹਾਂਗ ਕਾਂਗ ਦਾ ਅਸ਼ਰਫ਼ ਖ਼ਾਨ ਮੁਹੰਮਦ ਖ਼ਾਨ ਤੇ ਅਮਰੀਕੀ ਸ਼ਹਿਰ ਇਲਫ਼ੋਰਡ ਈਸੈਕਸ ਨਿਵਾਸੀ 52 ਸਾਲਾ ਵਹੀਦ।
ਇਨ੍ਹਾਂ ਸਭਨਾਂ ਉੱਤੇ ਇੰਟਰਨੈਸ਼ਨਲ ਐਮਰਜੈਂਸੀ ਇਕਨੌਮਿਕ ਪਾਵਰਜ਼ ਐਕਟ ਤੇ ਐਕਸਪੋਰਟ ਕੰਟਰੋਲ ਰੀਫ਼ਾਰਮ ਐਕਟ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਹੈ।
ਅਮਰੀਕੀ ਸਹਾਇਕ ਅਟਾਰਨੀ ਜਨਰਲ ਆਰ ਨੈਸ਼ਨਲ ਸਕਿਓਰਿਟੀ ਜੌਨ ਸੀ. ਡੇਮਰਜ਼ ਨੇ ਇੱਕ ਬਿਆਨ ’ਚ ਕਿਹਾ ਕਿ ਦੋਸ਼ੀ ਕਈ ਸਾਲਾਂ ਤੋਂ ਅਮਰੀਕੀ ਚੀਜ਼ਾਂ ਦੀ ਸਮੱਗਲਿੰਗ ਰਿਹਾ ਹੈ; ਜਿਸ ਦਾ ਸਿੱਧਾ ਸਬੰਧ ਪਾਕਿਸਤਾਨ ਦੇ ਹਥਿਆਰ ਪ੍ਰੋਗਰਾਮ ਨਾਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਯਕੀਨੀ ਤੌਰ ਉੱਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ।
ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਇੱਥੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਸ ਅਮਰੀਕੀ ਕਾਰੋਬਾਰੀ ਦੇ ਵਿਵਹਾਰ ਉੱਤੇ ਚੌਕਸ ਨਜ਼ਰ ਰੱਖਣ ਦੀ ਜ਼ਰੂਰਤ ਹੈ।