ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਟਰੋਲ ਰੇਖਾ `ਤੇ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗੋਲੀਬਾਰੀ `ਚ ਦੋ ਜਵਾਨ ਸ਼ਹੀਦ

ਕੰਟਰੋਲ ਰੇਖਾ `ਤੇ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗੋਲੀਬਾਰੀ `ਚ ਦੋ ਜਵਾਨ ਸ਼ਹੀਦ

ਜੰਮੂ ਕਸ਼ਮੀਰ ਦੇ ਕੁਪਵਾੜਾ ਜਿ਼ਲ੍ਹੇ `ਚ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ `ਤੇ ਪਾਕਿਸਤਾਨੀ ਸੈਨਿਕਾਂ ਨੇ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ `ਚ ਸੈਨਾ ਦੇ ਦੋ ਅਧਿਕਾਰੀ ਸ਼ਹੀਦ ਹੋ ਗਏ। 
ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਰਨ ਸੈਕਟਰ `ਚ ਸ਼ੁੱਕਰਵਾਰ ਸਵੇਰੇ 11 ਵਜਕੇ 55 ਮਿੰਟ `ਤੇ ਪਾਕਿਸਤਾਨ ਨੇ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ।


ਗੋਲੀਬਾਰੀ `ਚ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇਸੀਓ) ਸੂਬੇਦਾਰ ਗਾਮਰ ਥਾਪਾ ਸ਼ਹੀਦ ਹੋ ਗਿਆ ਅਤੇ ਇਕ ਹੋਰ ਜ਼ਖਮੀ ਹੋ ਗਿਆ ਜਿਸ ਦੀ ਬਾਅਦ `ਚ ਹਸਪਤਾਲ `ਚ ਮੌਤ ਹੋ ਗਈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਨੇ ਸਨਾਈਪਰ ਰਾਈਫਲ ਆਟੋਮੈਟਿਕ ਹਥਿਆਰਾਂ ਨਾਲ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਧਾਧੁੰਦ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤੀ ਸੈਨਾ ਨੇ ਜੰਗਬੰਦੀ ਦੀ ਉਲੰਘਣਾ ਦਾ ਕਰਾਰਾ ਜਵਾਬ ਦਿੱਤਾ। 


ਪਾਕਿਸਤਾਨੀ ਸੈਨਾ ਅੱਤਵਾਦੀਆਂ ਨੂੰ ਭਾਰਤ `ਚ ਦਾਖਲ ਹੋਣ ਤੋਂ ਪਹਿਲਾਂ ਮਦਦ ਕਰ ਰਹੀ ਹੈ, ਤਾਂ ਜੋ ਅੱਤਵਾਦੀ ਭਾਰਤ ਵੱਲ ਘੁਸਪੈਠ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਘੁਸਪੈਠ ਰੋਕਣ ਲਈ ਪਹਿਲਾਂ ਤੋਂ ਹੀ ਚੌਕਸ ਹੈ।


ਜਿ਼ਕਰਯੋਗ ਹੈ ਕਿ ਵੀਰਵਾਰ ਨੂੰ ਇਕ ਪ੍ਰਮੁੱਖ ਸੈਨਾ ਕਮਾਂਡਰ ਨੇ ਜੰਮੂ ਕਸ਼ਮੀਰ ਦੇ ਪੁੰਛ ਅਤੇ ਅਖਨੂਰ ਸੈਕਟਰਾਂ `ਚ ਕੰਟਰੋਲ ਰੇਖਾ (ਐਲਓਸੀ) `ਤੇ ਮੁਢਲੀਆਂ ਚੌਕੀਆਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਜਵਾਨਾਂ ਦੀਆਂ ਤਿਆਰੀਆਂ ਅਤੇ ਮੌਜੂਦਾ ਰੱਖਿਆ ਸਥਿਤੀਆਂ ਦਾ ਜਾਇਜਾ ਵੀ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan army again violates ceasefire at LOC two Indian army officers martyred