ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਬਾਰਾਮੁਲਾ ਦੇ ਉੜੀ ਸੈਕਟਰ 'ਚ ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਭਾਰੀ ਬੰਬਾਰੀ ਕੀਤੀ ਸੀ। ਪਾਕਿਸਤਾਨ ਨੇ ਭਾਰਤੀ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ 'ਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ, ਜਦਕਿ ਇੱਕ ਸਥਾਨਕ ਔਰਤ ਦੀ ਮੌਤ ਹੋ ਗਈ ਸੀ। ਜਵਾਬੀ ਕਾਰਵਾਈ 'ਚ ਵੀਰਵਾਰ ਨੂੰ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੇ ਦੋ ਜਵਾਨਾਂ ਨੂੰ ਮਾਰ ਦਿੱਤਾ। ਨਾਲ ਹੀ ਪਾਕਿਸਤਾਨ ਦੀਆਂ 2 ਤੋਂ 3 ਚੌਕੀਆਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਸੂਚਨਾ ਹੈ।
Indian Army sources: The ceasefire violations took place along the Line of Control in the Uri sector last night. Pakistan Army has admitted that two of its soldiers were killed in the Dewa sector in Pakistan occupied Kashmir (PoK). https://t.co/nD5uG0KBYy
— ANI (@ANI) December 26, 2019
ਪਾਕਿਸਤਾਨੀ ਫੌਜ ਵੱਲੋਂ ਬੁੱਧਵਾਰ ਸਵੇਰੇ ਤੋਂ ਹੀ ਉੜੀ ਸੈਕਟਰ ਦੇ ਸਿਲੀਕੂਟ, ਹੱਥਲੰਗਾ, ਮੋਥਲ, ਸੋਵਰਾ, ਬਾਲਕੋਟ, ਚੁਰੰਡਾ ਅਤੇ ਆਸਪਾਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਈ ਗੋਲੀਬਾਰੀ ਕੀਤੀ ਗਈ ਸੀ। ਪਾਕਿਸਤਾਨ ਨੇ ਸਵੇਰੇ ਲਗਭਗ 11.30 ਵਜੇ ਇਨ੍ਹਾਂ ਇਲਾਕਿਆਂ ਨੂੰ ਛੋਟੇ ਅਤੇ ਵੱਡੇ ਹਥਿਆਰਾਂ ਨਾਲ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ। ਇਸ ਦੌਰਾਨ 18 ਮਰਾਠਾ ਲਾਈ ਦਾ ਜੇਸੀਓ ਬ੍ਰਿਜੇਸ਼ ਕਰਾਟੇ ਸ਼ਹੀਦ ਹੋ ਗਏ ਸੀ। ਉੱਧਰ ਚੁਰੰਡਾ ਪਿੰਡ 'ਚ ਨਸੀਮਾ (23) ਨਾਂ ਦੀ ਔਰਤ ਦੀ ਮੌਤ ਹੋ ਗਈ ਸੀ।
ਉੱਧਰ ਕੌਮਾਂਤਰੀ ਸਰਹੱਦ 'ਤੇ ਕਠੁਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ 'ਚ ਵੀ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਹਾਲਾਂਕਿ ਇਸ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਬੀਐਸਐਫ ਨੇ ਵੀ ਹਮਲੇ ਦਾ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਸਰਹੱਦ 'ਤੇ ਲਗਾਤਾਰ ਅਸ਼ਾਂਤੀ ਰਹੀ ਹੈ। ਪਾਕਿਸਤਾਨ ਵੱਲੋਂ ਜੰਗਬੰਦੀ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ। ਮੌਜੂਦਾ ਸਾਲ 'ਚ ਪਿਛਲੇ ਸਾਲ ਦੇ ਮੁਕਾਬਲੇ ਡੇਢ ਗੁਣਾ ਵੱਧ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਸਾਲ 2019 'ਚ ਹੁਣ ਤਕ 2400 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਿਛਲੇ ਸਾਲ 1800 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ।