ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫ਼ੌਜ ਦੀ ਸੂਹ ਲੈਣ ਲਈ ਬੱਚਿਆਂ ਨੂੰ ਵਰਤਣ ਲੱਗਿਆ ਪਾਕਿਸਤਾਨ

ਪਾਕਿਸਤਾਨ ਨੇ ਭਾਰਤੀ ਸਰਹੱਦ ’ਚ ਭਾਰਤੀ ਫ਼ੌਜ ਦੀ ਟੋਹ ਲੈਣ ਲਈ ਨਾਬਾਲਿਗਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਲਈ ਪਾਕਿ ਨੇ ਆਪਣੇ ਇਕ ਨਾਬਾਲਗ ਦੀ ਭਾਰਤੀ ਸਰਹੱਦ ਚ ਘੁਸਪੈਠ ਕਰਵਾਈ। ਆਲਮੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਚ ਦਾਖਲ ਹੋਏ ਪਾਕਿਸਤਾਨੀ ਨਾਬਾਲਿਗ ਨੇ ਖੁਲਾਸਾ ਕੀਤਾ ਹੈ ਕਿ ਉਹ ਭਾਰਤੀ ਸਰਹੱਦ ਚ ਛਾਉਣੀਆਂ ਅਤੇ ਫੌਜਾਂ ਦੀ ਤਾਇਨਾਤੀ ਦਾ ਪਤਾ ਲਗਾਉਣ ਲਈ ਦਾਖਲ ਹੋਇਆ ਸੀ।

 

 

ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਪੁੱਛਗਿੱਛ ਤੋਂ ਬਾਅਦ ਇਸ ਬੱਚੇ ਨੂੰ ਗਦਰਾ ਰੋਡ ਪੁਲਿਸ ਦੇ ਹਵਾਲੇ ਕਰ ਦਿੱਤਾ। ਧਿਆਨ ਦੇਣ ਯੋਗ ਹੈ ਕਿ ਫੋਰਸ ਨੇ ਸੋਮਵਾਰ ਨੂੰ ਪਾਕਿਸਤਾਨੀ ਨਾਗਰਿਕ ਭਾਗਚੰਦ (16) ਨੂੰ ਭਾਰਤੀ ਸਰਹੱਦ ਚ ਘੁਸਪੈਠ ਕਰਦਿਆਂ ਆਲਮੀ ਸਰਹੱਦ 'ਤੇ ਫੜ ਲਿਆ ਸੀ।

 

 

ਪਾਕਿਸਤਾਨੀ ਨਾਗਰਿਕ ਨੇ ਯੋਜਨਾਬੱਧ ਢੰਗ ਨਾਲ ਗੂੜ੍ਹੇ ਹਰੇ ਰੰਗ ਦੀ ਸਲਵਾਰ ਕਮੀਜ਼ ਪਾ ਕੇ ਭਾਰਤੀ ਸਰਹੱਦ ਚ ਘੁਸਪੈਠ ਕੀਤੀ। ਉਹ ਤਾਰਾਬੰਦੀ ਦੇ ਨੇੜੇ ਹਰੇ ਘਾਹ ਅਤੇ ਗੂੜ੍ਹੇ ਹਰੇ ਕੱਪੜਿਆਂ ਦੀ ਆੜ ਚ ਸਵੇਰੇ ਦੇ ਸਮੇਂ ਭਾਰਤੀ ਸਰਹੱਦ ਚ ਦਾਖਲ ਹੋਇਆ। ਪਰ ਬੀਐਸਐਫ ਦੇ ਜਵਾਨਾਂ ਦੀ ਨਜ਼ਰ ਤੋਂ ਬਚ ਨਹੀਂ ਸਕਿਆ। ਜਦੋਂ ਸਿਪਾਹੀਆਂ ਨੇ ਰੌਲਾ ਪਾਇਆ ਤਾਂ ਉਹ ਤੁਰੰਤ ਭੱਜ ਗਿਆ। ਬਾਅਦ ਚ ਇਸ ਬੱਚੇ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਫੜ ਲਿਆ ਗਿਆ।

 

 

ਥਾਣਾ ਅਫਸਰ ਅਮਰ ਸਿੰਘ ਨੇ ਦੱਸਿਆ ਕਿ ਹਾਲੇ ਇਹ ਪੂਰੀ ਜਾਂਚ ਦਾ ਵਿਸ਼ਾ ਹੈ। ਹੁਣ ਤਕ ਕੀਤੀ ਪੁੱਛਗਿੱਛ ਚ ਇਸ ਬੱਚੇ ਨੇ ਦੱਸਿਆ ਹੈ ਕਿ ਸਲੀਮ ਖ਼ਾਨ ਪਠਾਨ ਨਾਮ ਦੇ ਵਿਅਕਤੀ ਨੇ ਉਸਨੂੰ ਇਹ ਪਤਾ ਲਗਾਉਣ ਲਈ ਭੇਜਿਆ ਸੀ ਕਿ ਭਾਰਤੀ ਸਰਹੱਦ ਚ ਕਿੰਨੀਆਂ ਛਾਉਣੀਆਂ ਹਨ ਤੇ ਕਿੰਨੇ ਆਦਮੀ ਤਾਇਨਾਤ ਹਨ।

 

 

ਉਨ੍ਹਾਂ ਦਸਿਆ ਕਿ ਇਹ ਬੱਚਾ ਪਾਕਿਸਤਾਨ ਦੇ ਪਿੰਡ ਪੀਰਕੋਟ, ਜ਼ਿਲ੍ਹਾ ਅਮਰਕੋਟ, ਤਹਿਸੀਲ ਛੋਰ, ਸਿੰਧ ਦਾ ਵਸਨੀਕ ਹੈ। ਇਸ ਨੂੰ ਅੱਜ ਬਾੜਮੇਰ ਲਿਆਂਦਾ ਗਿਆ ਹੈ ਜਿੱਥੇ ਭਾਰਤੀ ਸੁਰੱਖਿਆ ਏਜੰਸੀਆਂ ਸਾਂਝੇ ਤੌਰ 'ਤੇ ਇਸ ਤੋਂ ਪੁੱਛਗਿੱਛ ਕਰਨਗੀਆਂ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan begins to use children to retrieve Indian Army