ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਘੁਸਪੈਠੀਆਂ ਦੀ ਮਦਦ ਲਈ PoK ’ਚ ਬਣਾਇਆ ਸੰਚਾਰ ਹੱਬ

ਭਾਰਤੀ ਫ਼ੌਜ ਨੇ ਜੰਮੂ-ਕ਼ਸ਼ਮੀਰ ਦੇ ਕੇਰਨ ਸੈਕਟਰ ਚ ਕੱਲ੍ਹ ਰਾਤ ਪਾਕਿਸਤਾਨੀ ਫ਼ੌਜ ਦੁਆਰਾ ਭੇਜੇ ਅੱਤਵਾਦੀਆਂ ਦੁਆਰਾ ਘੁਸਪੈਠ ਦੀ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਉਥੇ ਹੀ ਪਾਕਿਸਤਾਨੀ ਫ਼ੌਜ ਨੇ ਲੰਘੇ ਕੁਝ ਸਮੇਂ ਤੋਂ ਭਾਰਤੀ ਖੇਤਰ ਚ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਗਤੀਵਿਧੀਆਂ ਵਧਾ ਦਿੱਤੀਆਂ ਹਨ।

 

ਫ਼ੌਜ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਨੇ ਭਾਰਤੀ ਖੇਤਰ ਚ ਘੁਸਪੈਠ ਕਰ ਰਹੇ ਅੱਤਵਾਦੀਆਂ ਦੀ ਮਦਦ ਲਈ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਚ ਨੀਲਮ ਘਾਟੀ ਦੇ ਕਾਲੀ ਘਾਟੀ ਇਲਾਕੇ ਚ ਕਈ ਥਾਵਾਂ ਤੇ ਸੰਚਾਰ ਹੱਬ ਨੂੰ ਵੀ ਸਰਗਰਮ ਕਰ ਦਿੱਤਾ ਹੈ।

 

ਇਸ ਸੰਚਾਰ ਹੱਬ ਦੀ ਸਮਰਥਾ 50-60 ਕਿਲੋਮੀਟਰ ਹੋਣ ਕਾਰਨ ਘੁਸਪੈਠੀਏ ਐਲਓਸੀ ਦੇ ਇਸ ਪਾਰ ਮੌਜੂਦ ਆਪਣੇ ਗਾਇਡਾਂ ਦੇ ਨਾਲ ਗੱਲਬਾਤ ਕਰ ਸਕਦੇ ਹਨ। ਪਾਕਿਸਤਾਨੀ ਫ਼ੌਜ ਦੁਆਰਾ ਕਿਸੇ ਵੀ ਹਰਕਤ ਨੂੰ ਰੋਕਣ ਲਈ ਭਾਰਤੀ ਫ਼ੌਜ ਦੀ ਚੌਕੀਆਂ ਨੂੰ ਐਲਓਸੀ ਤੇ ਚੌਕਸੀ ਤੇ ਰੱਖਿਆ ਗਿਆ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan builds communication hub to help infiltrators