ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਵੱਲੋਂ ਕਸ਼ਮੀਰ ਮੁੱਦੇ ’ਤੇ 60 ਦੇਸ਼ਾਂ ਦੀ ਹਮਾਇਤ ਦਾ ਦਾਅਵਾ

ਪਾਕਿਸਤਾਨ ਵੱਲੋਂ ਕਸ਼ਮੀਰ ਮੁੱਦੇ ’ਤੇ 60 ਦੇਸ਼ਾਂ ਦੀ ਹਮਾਇਤ ਦਾ ਦਾਅਵਾ

ਕਸ਼ਮੀਰ ਮੁੱਦੇ ’ਲਗਾਤਾਰ ਮੂੰਹ ਦੀ ਖਾਣ ਦੇ ਬਾਵਜੂਦ ਪਾਕਿਸਤਾਨ ਦੀ ਘਬਰਾਹਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (UNHRC) ਸਾਹਮਣੇ ਜੰਮੂ–ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਹਾਲਾਤ ਬਾਰੇ ਇੱਕ ਸਾਂਝਾ ਬਿਆਨ ਪੇਸ਼ ਕੀਤਾ ਗਿਆ ਹੈ; ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ 60 ਦੇਸ਼ਾਂ ਦੀ ਹਮਾਇਤ ਹਾਸਲ ਹੈ।

 

 

ਭਾਵੇਂ 60 ਦੇਸ਼ਾਂ ਦੇ ਇਸ ਸਾਂਝੇ ਬਿਆਨ ਵਿੱਚ ਕਿਹੜੇ–ਕਿਹੜੇ ਦੇਸ਼ ਸ਼ਾਮਲ ਹਨ ਤੇ ਕਿਸ ਨੇ ਜੰਮੂ–ਕਸ਼ਮੀਰ ਦੇ ਮੁੱਦੇ ’ਤੇ ਪਾਕਿਸਤਾਨ ਦੀ ਹਮਾਇਤ ਕੀਤੀ ਹੈ, ਇਸ ਦਾ ਕੋਈ ਜ਼ਿਕਰ ਨਹੀਂ ਹੈ। ਇਹੋ ਕਾਰਨ ਹੈ ਕਿ ਪਾਕਿਸਤਾਨ ਦੇ ਦਾਅਵੇ ਉੱਤੇ ਇੱਕ ਵਾਰ ਫਿਰ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ।

 

 

ਸਾਂਝੇ ਬਿਆਨ ਦੇ ਮੂਲ–ਪਾਠ ਨੂੰ ਲੰਘੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਦਿੱਤੇ ਜਾਣ ਤੋਂ ਬਾਅਦ ਵਿਦੇਸ਼ ਦਫ਼ਤਰ ਦੀ ਵੈੱਬਸਾਈਟ ਉੱਤੇ ਉਸ ਨੂੰ ਪੋਸਟ ਕੀਤਾ ਗਿਆ ਪਰ ਪਾਕਿਸਤਾਨ ਨੇ ਉਨ੍ਹਾਂ ਦੇਸ਼ਾਂ ਦੀ ਪਛਾਣ ਜੱਗ–ਜ਼ਾਹਿਰ ਨਹੀਂ ਕੀਤੀ ਹੈ, ਜੋ ਉਸ ਦੀ ਹਮਾਇਤ ਕਰ ਰਹੇ ਹਨ।

 

 

ਜਨੇਵਾ ਵਿਖੇ UNHRC ’ਚ ਪਾਕਿਸਤਾਨੀ ਵਫ਼ਦ ਦੇ ਇੱਕ ਮੈਂਬਰ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੀ ਇੱਕ ਸੂਚੀ ਭਾਰਤੀ ਵਫ਼ਦ ਹਵਾਲੇ ਕੀਤੀ ਜਾਵੇਗੀ ਪਰ ਇਸ ਘਟਨਾਕ੍ਰਮ ਦੇ ਕੁਝ ਜਾਣਕਾਰ ਲੋਕਾਂ ਨੇ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਹੈ।

 

 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਂਝੇ ਬਿਆਨ ਵਿੱਚ ਕਥਿਤ ਤੌਰ ’ਤੇ 57 ਮੈਂਬਰ ‘ਇਸਲਾਮਿਕ ਸਹਿਯੋਗ ਸੰਗਠਨ’ (OIC) ਅਤੇ ਪਾਕਿਸਤਾਨ ਦੇ ਸਦਾ ਸਹਿਯੋਗੀ ਰਹੇ ਚੀਨ ਦੀ ਹਮਾਇਤ ਹਾਸਲ ਹੈ। ਭਾਵੇਂ ਇੰਡੋਨੇਸ਼ੀਆ ਜਿਹੇ ਕਈ OIC ਮੈਂਬਰ ਦੇਸ਼ਾਂ ਦੇ ਕੂਟਨੀਤਕਾਂ ਨੇ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਸ ਸਭ ਤੋਂ ਖ਼ੁਦ ਨੂੰ ਦੂਰ ਕਰ ਲਿਆ ਹੈ।

 

 

ਹੁਣ ਜਦੋਂ ਪਾਕਿਸਤਾਨ ਨੇ ਆਪਣੇ ਸਾਰੇ 60 ਹਮਾਇਤੀ ਦੇਸ਼ਾਂ ਦੀ ਸੂਚੀ ਜੱਗ–ਜ਼ਾਹਿਰ ਨਹੀਂ ਕੀਤੀ, ਤਦ ਜ਼ਰੂਰ ਕੁਝ ਨਾ ਕੁਝ ਗੜਬੜ ਹੈ। ਇੱਧਰ ਨਵੀਂ ਦਿੱਲੀ ਨੂੰ ਵੀ ਯਕੀਨ ਹੈ ਕਿ ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਨੂੰ ਕਿਤੇ ਕੋਈ ਹਮਾਇਤ ਨਹੀਂ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan claims to have 60 countries support over Kashmir issue