ਅਗਲੀ ਕਹਾਣੀ

ਬਾਲਾਕੋਟ ਹਮਲੇ ਵੇਲੇ ਪਾਕਿ ਤੜਕੇ ਹੀ ਚੀਕਣ ਲੱਗ ਪਿਆ ਸੀ: ਮੋਦੀ

ਬਾਲਾਕੋਟ ਹਮਲੇ ਵੇਲੇ ਪਾਕਿ ਤੜਕੇ ਹੀ ਚੀਕਣ ਲੱਗ ਪਿਆ ਸੀ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੰਟਰੋਲ ਰੇਖਾ ਤੋਂ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾਹ ਸੂਬੇ ਦੇ ਬਾਲਾਕੋਟ ’ਚ ਬਣੇ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਕੈਂਪ ਉੱਤੇ ਭਾਰਤੀ ਹਵਾਈ ਫ਼ੌਜ ਦੇ ਹਵਾਈ ਹਮਲੇ ਤੋਂ ਬਾਅਦ ਉਹ ਪਾਕਿਸਤਾਨ ਹੀ ਸੀ, ਜਿਸ ਨੇ ਸਵੇਰੇ ਪੰਜ ਵਜੇ ਚੀਕਣਾ ਸ਼ੁਰੂ ਕਰ ਦਿੱਤਾ ਸੀ।

 

 

ਸ੍ਰੀ ਮੋਦੀ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਉੜੀ ਤੋਂ ਬਾਅਦ ਹੋਏ ਸਰਜੀਕਲ ਹਮਲਿਆਂ ਜਿਹੀ ਕਾਰਵਾਈ ਦੀ ਆਸ ਉੱਤੇ ਆਪਣੀਆਂ ਤਿਆਰੀਆਂ ਕੀਤੀਆਂ ਸਨ ਪਰ ‘ਅਸੀਂ ਹਵਾਈ ਰਸਤੇ ਤੋਂ ਗਏ।‘

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਨੌਇਡਾ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸਰਜੀਕਲ ਹਮਲਾ ਹੁੰਦਾ ਹੈ, ਤਾਂ ਅਸੀਂ ਦੇਸ਼ ਨੂੰ ਇਸ ਬਾਰੇ ਦੱਸਦੇ ਹਾਂ… ਪੁਲਵਾਮਾ ਤੋਂ ਬਾਅਦ, ਅਸੀਂ ਉਹ ਕੀਤਾ, ਜੋ ਅਸੀਂ ਕਰਨਾ ਚਾਹੁੰਦੇ ਸਾਂ ਪਰ ਅਸੀਂ ਚੁੱਪ ਰਹੇ। ਉਹ ਪਾਕਿਸਤਾਨ ਸੀ, ਜਿਸ ਨੇ ਸਵੇਰੇ ਪੰਜ ਵਜੇ ਹੀ ਟਵਿਟਰ ਉੱਤੇ ਚੀਕਣਾ ਸ਼ੁਰੂ ਕਰ ਦਿੱਤਾ ਸੀ ਕਿ ‘ਮੋਦੀ ਨੇ ਮਾਰਿਆ, ਮੋਦੀ ਨੇ ਮਾਰਿਆ…’ ਪਰ ਕੁਝ ਲੋਕ ਜੋ ਭਾਰਤ ਦਾ ਖਾਂਦੇ ਹਨ ਤੇ ਬਿਆਨ ਦੇ ਕੇ ਪਾਕਿਸਤਾਨ ਦੀ ਮਦਦ ਕਰਦੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਬਹਾਦਰ ਜਵਾਨਾਂ ਨੇ ਉਹ ਕੀਤਾ, ਜੋ ਉਨ੍ਹਾਂ ਪਿਛਲੇ ਕਈ ਦਹਾਕਿਆਂ ’ਚ ਨਹੀਂ ਸੀ ਕੀਤਾ। ਉਨ੍ਹਾਂ ਅੱਤਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤ ਨੂੰ ਨੇਸਤੋਨਾਬੂਦ ਕਰ ਦਿੱਤਾ। ਉਨ੍ਹਾਂ ਕਿਹਾ – ‘ਪਾਕਿਸਤਾਨ ਅਜਿਹਾ ਸੋਚ ਰਿਹਾ ਸੀ ਕਿ ਮੋਦੀ ਇੱਕ ਹੋਰ ਸਰਜੀਕਲ ਹਮਲਾ ਕਰਨਗੇ। ਉਨ੍ਹਾਂ ਨੇ ਜ਼ਮੀਨ ਉੱਤੇ ਕਾਫ਼ੀ ਸੁਰੱਖਿਆ ਬਲ ਤਾਇਨਾਤ ਕੀਤੇ ਸਨ ਪਰ ਅਸੀਂ ਹਵਾਈ ਰਸਤੇ ਤੋਂ ਗਏ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan cried after Balakat Attacks early in the morning Modi