ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ LOC ’ਤੇ ਜੈਸ਼ ਅੱਤਵਾਦੀਆਂ ਨਾਲ ਤੈਨਾਤ ਕੀਤੀ ਕਮਾਂਡੋ

ਪਾਕਿ ਨੇ LOC ’ਤੇ ਜੈਸ਼ ਅੱਤਵਾਦੀਆਂ ਨਾਲ ਤੈਨਾਤ ਕੀਤੀ ਕਮਾਂਡੋ

ਕੌਮਾਂਤਰੀ ਭਾਈਚਾਰੇ ਸਾਹਮਣੇ ਕਸ਼ਮੀਰ ਮੁੱਦੇ ਉਤੇ ਅਲੱਗ–ਥਲੱਗ ਪਿਆ ਪਾਕਿਸਤਾਨ ਹੁਣ ਕੰਟਰੋਲ ਰੇਖਾ ਉਤੇ ਭਾਰਤੀ ਜਵਾਨਾਂ ਉਤੇ ਹਮਲੇ ਦੀ ਵੱਡੀ ਸਾਜਿਸ਼ ਰਚ ਰਿਹਾ ਹੈ। ਇਸ ਦੇ ਤਹਿਤ ਪਾਕਿਸਤਾਨ ਫੌਜ ਨੇ ਐਲਓਸੀ ਉਤੇ ਜੈਸ਼ ਅੱਤਵਾਦੀਆਂ ਨਾਲ 100 ਸਪੈਸ਼ਲ ਸਰਵਿਸ ਗਰੁੱਪ (ਐਸਐਸਜੀ) ਕਮਾਂਡੋ ਤੈਨਾਤ ਕੀਤੇ ਹਨ। ਇਹ ਟੀਮ ਕੁਖਆਤ ਬੈਟ ਦੀ ਤਰ੍ਹਾਂ ਕਰੂਰ ਤਰੀਕੇ ਨਾਲ ਹਮਲਾ ਕਰਨ ਵਿਚ ਮਾਹਿਰ ਹੈ।

 

ਉਥੇ ਭਾਰਤੀ ਫੌਜ ਦੁਸ਼ਮਣ ਦੀਆਂ ਇਨ੍ਹਾਂ ਹਰਕਤਾਂ ਉਤੇ ਨਜ਼ਰ ਰੱਖ ਰਹੀ ਹੈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਾਤਨ ਫੌਜ ਦੇ ਕਮਾਂਡੋ ਨਾਲ ਜੈਸ਼ ਅਤੇ ਦੂਜੇ ਅੱਤਵਾਦੀ ਸੰਗਠਨਾਂ ਦੇ ਟ੍ਰੇਡ ਅੱਤਵਾਦੀ ਵੀ ਹਨ। ਪਾਕਿਸਾਤਨ ਕਮਾਂਡੋ ਸੀਮਾ ਉਤੇ ਲਗਾਤਾਰ ਗੋਲੀਬਾਰੀ ਕਰ ਰਹੀ ਹੈ, ਪ੍ਰੰਤੂ ਭਾਰਤੀ ਫੌਜ ਦੀ ਜਵਾਬੀ ਕਾਰਵਾਈ ਵਿਚ ਉਨ੍ਹਾਂ ਨੂੰ ਹੁਣ ਤੱਕ ਕਾਫੀ ਨੁਕਸਾਨ ਹੋਇਆ ਹੈ। ਫੌਜ ਨੇ ਸਰ ਕ੍ਰੀਕ ਰੇਖਾ ਦੇ ਆਸਪਾਸ ਵੀ ਪਾਕਿਸਤਾਨ ਕਮਾਂਡੋ ਦੀਆਂ ਹਰਕਤਾਂ ਨੂੰ ਦੇਖਿਆ ਹੈ। ਇਸ ਖੇਤਰ ਉਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ।

 

ਫੌਜ ਨੂੰ ਖੁਫੀਆ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਜੈਸ਼ ਨੇ ਲੀਪਾ ਘਾਟੀ ਵਿਚ ਅਫਗਾਨਿਸਤਾਨ ਦੇ 12 ਜਿਹਾਦੀ ਭੇਜੇ ਹਨ ਜੋ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜਿਹਾਦੀ ਭਾਰਤੀ ਫੌਜ ਦੇ ਟਿਕਾਣਿਆਂ ਉਤੇ ਹਮਲਾ ਕਰਨ ਦੀ ਸਾਜਿਸ਼ ਕਰ ਰਹੇ ਹਨ। ਜੈਸ਼ ਦੇ ਕਮਾਂਡਰ ਮਸੂਦ ਅਜਹਰ ਦੇ ਭਾਈ ਰਊਫ ਅਜਹਰ ਨੇ ਇਨ੍ਹਾਂ ਅੱਤਵਾਦੀਆਂ ਨਾਲ 19 ਅਤੇ 20 ਅਗਸਤ ਨੂੰ ਬਹਾਵਲਪੁਰ ਵਿਚ ਮੀਟਿੰਗ ਕੀਤੀ ਸੀ। ਇਹ ਅੱਤਵਾਦੀ ਭਾਰਤ ਦੇ ਅਹਿਮ ਟਿਕਾਣਿਆਂ ਉਤੇ ਹਮਲਾ ਕਰਨ ਦੀ ਤਾਕ ਵਿਚ ਹਨ। ਪਾਕਿਸਤਾਨ ਫੌਜ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਅੱਤਵਾਦੀਆਂ ਨਾਲ ਭਾਰਤੀ ਫੌਜ ਉਤੇ ਵੀ ਹਮਲਾ ਕਰਵਾਇਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Deploy 100 Commando At LoC Indian Army Close Eye