ਜੰਮੂ ਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਉਤੇ ਭਾਰਤ ਅਤੇ ਪਾਕਿਸਤਾਨ ਸੈਨਿਕਾਂ ਵਿਚ ਭਾਰੀ ਗੋਲੀਬਾਰੀ ਹੋਈ। ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਟ ਕਰਨਲ ਦੇਵੇਂਦਰ ਆਨੰਦ ਨੇ ਪਤਰਕਾਰਾਂ ਨੂੰ ਦੱਸਿਆ ਕਿ ‘ਪਾਕਿਸਤਾਨੀ ਸੈਨਿਕਾਂ ਵਿਚ ਭਾਰੀ ਗੋਲੀਬਾਰੀ ਹੋਈ। ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਟ ਕਰਨਲ ਦੇਵੇਂਦਰ ਆਨੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਸੋਮਵਾਰ ਰਾਤ ਰਾਜੌਰੀ ਦੇ ਸੁੰਬਰਬਨੀ ਸੈਕਟਰ ਵਿਚ ਜੰਮੂ ਦੇ ਅਖਨੂਰ ਸੈਕਟਰ ਵਿਚ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਆਨੰਦ ਨੇ ਕਿਹਾ ਕਿ ਸੁੰਦਰਬਨੀ ਸੈਕਟਰ ਵਿਚ ਸੋਮਵਾਰ ਰਾਤ 10.45 ਵਜੇ ਦੋਵੇਂ ਪਾਸੇ ਤੋਂ ਗੋਲੀਬਾਰੀ ਸ਼ੁਰੂ ਹੋ ਗਈ, ਪ੍ਰੰਤੂ ਛੇਤੀ ਹੀ ਬੰਦ ਹੋ ਗਈ।
ਉਨ੍ਹਾਂ ਕਿਹਾ ਕਿ ਅਖਨੂਰ ਵਿਚ ਪਾਕਿਸਤਾਨੀ ਸੈਨਾ ਨੇ ਮੋਟਾਰਰ ਦਾਗੇ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਮੰਗਲਵਾਰ ਨੂੰ ਸਵੇਰ ਤੱਕ ਜਾਰੀ ਰਹੀ। ਸਾਡੇ ਜਵਾਨਾਂ ਨੇ ਪ੍ਰਭਾਵੀ ਢੰਗ ਨਾਲ ਜਵਾਬ ਦਿੱਤਾ। ਫਿਲਹਾਲ ਕਿਸੇ ਵੀ ਨੁਕਸਾਨ ਹੋਣ ਬਾਰੇ ਕੋਈ ਖਬਰ ਨਹੀਂ ਹੈ।