ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਨਹੀਂ ਲਈ ਭਾਰਤ ਵੱਲੋਂ ਭੇਜੀ ਦੀਵਾਲ਼ੀ ਦੀ ਮਿਠਾਈ

ਪਾਕਿਸਤਾਨ ਨੇ ਨਹੀਂ ਲਈ ਭਾਰਤ ਵੱਲੋਂ ਭੇਜੀ ਦੀਵਾਲ਼ੀ ਦੀ ਮਿਠਾਈ

ਦੀਵਾਲ਼ੀ ਦੇ ਤਿਉਹਾਰ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਕੌਮਾਂਤਰੀ ਸਰਹੱਦ ਉੱਤੇ ਮਾਹੌਲ ਕਾਫ਼ੀ ਤਣਾਅ–ਭਰਪੂਰ ਹੈ। ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ; ਜਿਸ ਦੇ ਜਵਾਬ ਵਿੱਚ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਕੀਤੀ। ਇਸੇ ਦੌਰਾਨ ਹਰ ਸਾਲ ਵਾਂਗ ਦੀਵਾਲੀ ਮੌਕੇ ਬਾਰਡਰ ’ਤੇ ਮਿਠਾਈ ਦਾ ਜੋ ਆਦਾਨ–ਪ੍ਰਦਾਨ ਹੁੰਦਾ ਹੈ; ਉਹ ਐਤਕੀਂ ਨਹੀਂ ਹੋਇਆ।

 

 

ਸੂਤਰਾਂ ਮੁਤਾਬਕ ਪ੍ਰੋਟੋਕੋਲ ਅਧੀਨ ਹਰ ਸਾਲ ਇਸਲਾਮਾਬਾਦ ’ਚ ਮੌਜੂਦ ਭਾਰਤੀ ਹਾਈ ਕਮਿਸ਼ਨ ਦੀਵਾਲ਼ੀ ਮੌਕੇ ਸਾਰੇ ਅਹਿਮ ਦਫ਼ਤਰਾਂ ਵਿੱਚ ਮਿਠਾਈ ਭੇਜਦਾ ਹੈ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਨੇ ਪਹਿਲਾਂ ਪ੍ਰੋਟੋਕੋਲ ਦਾ ਸੁਆਗਤ ਕਰਦਿਆਂ ਮਿਠਾਈ ਨੂੰ ਪ੍ਰਵਾਨ ਕੀਤਾ ਪਰ ਬਾਅਦ ’ਚ ਉਨ੍ਹਾਂ ਨੂੰ ਵਾਪਸ ਕਰ ਦਿੱਤਾ।

 

 

ਇੱਥੇ ਵਰਨਣਯੋਗ ਹੈ ਕਿ ISI ਦਾ ਪਾਕਿਸਤਾਨ ਦੀ ਸੱਤਾ ਉੱਤੇ ਸਦਾ ਦਬਦਬਾ ਰਿਹਾ ਹੈ। ਇਸਲਾਮਾਬਾਦ ’ਚ ਆਈਐੱਸਆਈ ਜਾਂ ਹੋਰ ਕਿਸੇ ਪਾਕਿ ਏਜੰਸੀ ਦੇ ਅਧਿਕਾਰੀਆਂ ਨੇ ਹੀ ਨਹੀਂ; ਸਰਹੱਦ ’ਤੇ ਐਤਕੀਂ ਪਾਕਿਸਤਾਨੀ ਰੇਂਜਰਜ਼ ਨੇ ਵੀ ਭਾਰਤ ਵੱਲੋਂ ਭੇਜੀ ਮਿਠਾਈ ਪ੍ਰਵਾਨ ਨਹੀਂ ਕੀਤੀ।

 

 

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਭੰਗ ਕੀਤੇ ਜਾਣ ਤੋਂ ਬਾਅਦ ਹੀ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਇੱਕਦਮ ਵਧ ਗਿਆ ਹੈ ਤੇ ਪਾਕਿਸਤਾਨ ਲਗਾਤਾਰ ਭਾਰਤ ਵਿਰੁੱਧ ਭੜਕਾਊ ਕਾਰਵਾਈਆਂ ਕਰ ਰਿਹਾ ਹੈ।

 

 

ਇਸੇ ਹਫ਼ਤੇ ਪਾਕਿਸਤਾਨ ਵੱਲੋਂ ਜੰਮੂ–ਕਸ਼ਮੀਰ ਦੇ ਤੰਗਧਾਰ ਇਲਾਕੇ ਵਿੱਚ ਗੋਲੀਬੰਦੀ ਦੀ ਉਲੰਘਣਾ ਕੀਤੀ ਸੀ; ਜਿਸ ਵਿੱਚ ਭਾਰਤੀ ਜਵਾਨਾਂ ਤੇ ਸਥਾਨਕ ਨਿਵਾਸੀਆਂ ਨੁੰ ਨਿਸ਼ਾਨਾ ਬਣਾਇਆ ਗਿਆ ਸੀ। ਪਾਕਿਸਤਾਨ ਦੀਆਂ ਇਨ੍ਹਾਂ ਹਰਕਤਾਂ ਦਾ ਜਵਾਬ ਦਿੰਦਿਆਂ ਭਾਰਤੀ ਫ਼ੌਜ ਨੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ਉੱਤੇ ਹਮਲਾ ਕੀਤਾ ਸੀ।

 

 

ਭਾਰਤ ਦੀ ਉਸ ਜਵਾਬੀ ਕਾਰਵਾਈ ਵਿੱਚ 18 ਅੱਤਵਾਦੀ ਤੇ 16 ਪਾਕਿਸਤਾਨੀ ਫ਼ੌਜੀ ਮਾਰੇ ਗਏ ਸਨ। ਪਰ ਪਾਕਿਸਤਾਨ ਇਸ ਤੋਂ ਸਾਫ਼ ਇਨਕਾਰ ਕਰ ਰਿਹਾ ਹੈ। ਪਾਕਿਸਤਾਨੀ ਫ਼ੌਜ ਕੱਲ੍ਹ ਮੰਗਲਵਾਰ ਨੂੰ ਕੁਝ ਵਿਦੇਸ਼ੀ ਪੱਤਰਕਾਰਾਂ ਤੇ ਅਧਿਕਾਰੀਆਂ ਨੂੰ ਨੀਲਮ ਵਾਦੀ ਵੀ ਲੈ ਕੇ ਗਈ ਸੀ; ਜਿੱਥੇ ਉਨ੍ਹਾਂ ਨੂੰ ਇਲਾਕਿਆਂ ਦਾ ਦੌਰਾ ਕਰਵਾਇਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan didn t accept Diwali sweets sent by India