ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਕੰਟਰੋਲ ਰੇਖਾ ’ਤੇ ਕੀਤੀ ਸਾਰੀ ਰਾਤ ਗੋਲੀਬਾਰੀ

ਪਾਕਿਸਤਾਨ ਨੇ ਕੰਟਰੋਲ ਰੇਖਾ ’ਤੇ ਕੀਤੀ ਸਾਰੀ ਰਾਤ ਗੋਲੀਬਾਰੀ

ਪਾਕਿਸਤਾਨੀ ਫ਼ੌਜ ਨੇ ਕੱਲ੍ਹ ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ਉੱਤੇ ਗੋਲੀਬੰਦੀ ਦੀ ਉਲੰਘਣਾ ਕਰ ਕੇ ਗੋਲੇ ਦਾਗੇ ਤੇ ਇਹ ਗੋਲੀਬਾਰੀ ਸਨਿੱਚਰਵਾਰ ਦੇਰ ਰਾਤ ਤੱਕ ਜਾਰੀ ਰਹੀ। ਇਸ ਗੋਲੀਬਾਰੀ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

 

 

ਕਠੂਆ ਜ਼ਿਲ੍ਹੇ ’ਚ ਹੀਰਾਨਗਰ ਸੈਕਟਰ ਦੀ ਸਰਹੱਦੀ ਚੌਕੀ ਮਨਿਆਰੀ ਤੇ ਸਤਪਾਲ ਵਿਚਾਲੇ ਚੱਲ ਰਹੀ ਬੰਨ੍ਹ ਉਸਾਰੀ ਦੇ ਕੰਮ ਤੋਂ ਘਬਰਾਏ ਪਾਕਿਤਸਾਨ ਨੇ ਸਨਿੱਚਰਵਾਰ ਨੂੰ ਸ਼ਾਮੀਂ 7:45 ਵਜੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬੀਤੀ 17 ਸਤੰਬਰ ਤੋਂ ਪਾਕਿਸਤਾਨ ਲਗਾਤਾਰ ਕੰਮ ਬੰਦ ਕਰਵਾਉਣ ਨੂੰ ਲੈ ਕੇ ਗੋਲੀਬਾਰੀ ਕਰ ਰਿਹਾ ਹੈ।

 

 

ਪਰਸੋਂ ਤੱਕ ਤਤਾਂ ਪਾਕਿਸਤਾਨ 52 ਮਿਲੀਮੀਟਰ ਮੋਰਟਾਰ ਦਾਗ਼ ਰਿਹਾ ਸੀ ਪਰ ਕੱਲ੍ਹ ਰਾਤੀਂ ਪਾਕਿਸਤਾਨ ਨੇ ਵੱਡੇ ਗੋਲੇ ਦਾਗੇ ਤੇ ਧਮਾਕੇ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੇ।

 

 

ਬੀਐੱਸਐੱਫ਼ ਨੇ ਵੀ ਛੋਟੇ ਹਥਿਆਰਾਂ ਦੀ ਵਰਤੋਂ ਕਰ ਕੇ ਗੋਲੀਬਾਰੀ ਦਾ ਜਵਾਬ ਦਿੱਤਾ। ਪਾਕਿਸਤਾਨ ਨੇ ਬੀਤੇ ਵੀਰਵਾਰ ਨੂੰ ਹੀ ਆਪਣੀ ਸਰਹੱਦ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਖ਼ਾਲੀ ਕਰਵਾ ਲਏ ਸਨ; ਇਸ ਤੋਂ ਬਾਅਦ ਭਾਰਤੀ ਸਰਹੱਦ ਦੇ ਪੰਜ ਕਿਲੋਮੀਟਰ ਘੇਰੇ ਵਿੱਚ ਆਉਂਦੇ ਸਕੂਲਾਂ ਨੂੰ ਵੀ ਪਾਕਿਸਤਾਨੀ ਗੋਲੀਬਾਰੀ ਦੇ ਖ਼ਦਸ਼ੇ ਕਾਰਨ ਸ਼ੁੱਕਰਵਾਰ ਨੂੰ ਹੀ ਬੰਦ ਕਰਵਾ ਦਿੱਤਾ ਸੀ। ਉ਼ਝ ਇਹ ਸਕੂਲ ਸਨਿੱਚਰਵਾਰ ਨੂੰ ਆਮ ਵਾਂਗ ਖੁੱਲ੍ਹੇ।

 

 

ਪਾਕਿਸਤਾਨੀ ਫ਼ੌਜ ਨੇ ਸਨਿੱਚਰਵਾਰ ਸ਼ਾਮੀਂ 6 ਵਜੇ ਕੰਟਰੋਲ ਰੇਖਾ ਉੱਤੇ ਜੰਗਬੰਦੀ/ਗੋਲੀਬੰਦੀ ਦੀ ਉਲੰਘਣਾ ਕਰਦਿਆਂ ਪੁੰਛ ਜ਼ਿਲ੍ਹੇ ਦੇ ਕੀਰਨੀ ਤੇ ਸ਼ਾਹਪੁਰ ਸੈਕਟਰ ’ਚ ਫ਼ੌਜੀ ਚੌਕੀਆਂ ਨਾਲ ਰਿਹਾਇਸ਼ੀ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ। ਇਸ ਦਾ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ। ਦੇਰ ਰਾਤ ਤੱਕ ਇਹ ਗੋਲੀਬਾਰੀ ਜਾਰੀ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan fired mortars the whole night