ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਸਬੰਧ ਵਿਗਾੜ ਕੇ ਪਾਕਿ ਦਾ ਹਾਲ ਹੋਇਆ ਬਦ ਤੋਂ ਬਦਤਰ

ਭਾਰਤ ਨਾਲ ਸਬੰਧ ਵਿਗਾੜ ਕੇ ਪਾਕਿ ਦਾ ਹਾਲ ਹੋਇਆ ਬਦ ਤੋਂ ਬਦਤਰ

––  ਪਾਕਿਸਤਾਨ ਦਾ ਵਾਲ–ਵਾਲ ਕਰਜ਼ੇ ਨਾਲ ਵਿੰਨ੍ਹਿਆ, 2.71 ਲੱਖ ਡਾਲਰ ਦਾ ਕਰਜ਼ਦਾਰ

 

 

ਪਾਕਿਸਤਾਨ ਸਿਰ ਇਸ ਵੇਲੇ ਜਿੰਨਾ ਕਰਜ਼ਾ ਹੈ, ਓਨਾ 43 ਛੋਟੇ ਦੇਸ਼ਾਂ ਦੀ ਸਾਂਝੀ ਅਰਥ–ਵਿਵਸਥਾ ਹੈ। ਹੁਣ ਉਸ ਦੇ ਭਾਂਡੇ ਲਗਭਗ ਵਿਕ ਚੱਲੇ ਹਨ ਪਰ ਫਿਰ ਵੀ ਉਹ ਭਾਰਤ ਨਾਲ ਸਿੰਗ ਫਸਾਉਣ ਤੋਂ ਬਾਜ਼ ਨਹੀਂ ਆ ਰਿਹਾ।

 

 

ਪਾਕਿਸਤਾਨੀ ਫ਼ੌਜਾਂ ਜਿੱਥੇ ਕੰਟਰੋਲ ਰੇਖਾ ਪਾਰ ਤੋਂ ਭਾਰਤੀ ਇਲਾਕਿਆਂ ਉੱਤੇ ਗੋਲੀਬੰਦੀ ਦੀ ਉਲੰਘਣਾ ਕਰਦੀਆਂ ਰਹਿੰਦੀਆਂ ਹਨ; ਉੱਥੇ ਉਹ ਆਪਣੇ ਅੱਤਵਾਦੀਆਂ ਦੀ ਘੁਸਪੈਠ ਵੀ ਕਰਵਾਉਂਦਾ ਰਹਿੰਦਾ ਹੈ। ਉਸ ਉੱਤੇ ਇਸ ਵੇਲੇ 2.71 ਲੱਖ ਕਰੋੜ ਅਮਰੀਕੀ ਡਾਲਰ ਦਾ ਕਰਜ਼ਾ ਹੈ। ਭਾਰਤੀ ਅਰਥ ਵਿਵਸਥਾ ਦੀ ਕੀਮਤ ਇੰਨੀ ਹੀ ਹੈ।

 

 

ਭਾਰਤ ਦੁਨੀਆ ਦੀ 7ਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਹੈ। ਪਾਕਿਸਤਾਨ ਇਸ ਮਾਮਲੇ ਵਿੱਚ 39ਵੇਂ ਸਥਾਨ ਉੱਤੇ ਹੈ।

 

 

ਇਸ ਤੋਂ ਪਹਿਲਾਂ ਪਾਕਿਸਤਾਨ ਉੱਤੇ ਇੰਨਾ ਜ਼ਿਆਦਾ ਕਰਜ਼ਾ ਕਦੇ ਵੀ ਨਹੀਂ ਚੜ੍ਹਿਆ। ਸਾਲ 2004 ਦੀ ਤੀਜੀ ਤਿਮਾਹੀ ਵਿੱਚ ਇਹ ਕਰਜ਼ਾ 33 ਅਰਬ ਡਾਲਰ ਦਾ ਸੀ।

 

 

ਪਾਕਿਸਤਾਨ ਉੱਤੇ ਇਸ ਵੇਲੇ ਜਿੰਨਾ ਕਰਜ਼ਾ ਹੈ, ਓਨਾ ਕਿਰੀਬਾਤੀ, ਸਮੋਆ, ਸੈਸ਼ਲਜ਼, ਗਾਂਬੀਆ, ਐਂਟੀਗੁਆ ਤੇ ਬਰਬੂਡਾ, ਮੱਧ ਅਫ਼ਰੀਕਾ, ਲਾਈਬੇਰੀਆ, ਬਰੁੰਡੀ, ਸੂਰੀਨਾਮ, ਦੱਖਣੀ ਸੂਡਾਨ, ਸੀਐਰਾ ਲੀਓਨ, ਮਾਲਦੀਵ, ਬਾਰਬਾਡੋਸ, ਫ਼ਿਜ਼ੀ ਜਿਹੇ 43 ਦੇਸ਼ਾਂ ਦੀ ਕੁੱਲ ਅਰਥ–ਵਿਵਸਥਾ ਹੈ।

 

 

ਹੁਣ ਜਦੋਂ ਭਾਰਤ ਸਰਕਾਰ ਨੇ ਪਾਕਿਸਤਾਨ ਭੇਜੀਆਂ ਜਾਣ ਤੇ ਉੱਥੇ ਆਉਣ ਵਾਲੀਆਂ ਵਸਤਾਂ ਉੱਤੇ ਕਸਟਮ ਡਿਊਟੀ ਵਧਾ ਕੇ 200 ਫ਼ੀ ਸਦੀ ਕਰ ਦਿੱਤੀ ਸੀ; ਇਸੇ ਕਾਰਨ ਉੱਥੇ ਟਮਾਟਰ ਦਾ ਭਾਅ 300 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਿਆ ਹੈ।

 

 

ਇੰਝ ਭਾਰਤ ਨਾਲ ਸਬੰਧ ਖ਼ਰਾਬ ਕਰ ਕੇ ਪਾਕਿਸਤਾਨ ਦਾ ਹਾਲ ਬਦ ਤੋਂ ਬਦਤਰ ਹੋ ਕੇ ਰਹਿ ਗਿਆ ਹੈ। ਇਕੱਲੇ ਸਾਲ 2018–19 ਦੌਰਾਨ ਪਾਕਿਸਤਾਨ ਦੇ ਜਨਤਕ ਵਿਦੇਸ਼ੀ ਕਰਜ਼ੇ ਵਿੱਚ 2.29 ਅਰਬ ਡਾਲਰ ਦਾ ਵਾਧਾ ਹੋਇਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is indebted to 2 Crore 71 Lakh Dollar