ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਹੁਣ FATF ਦੀ ਬਲੈਕ–ਲਿਸਟ ’ਚ

ਪਾਕਿਸਤਾਨ ਹੁਣ FATF ਦੀ ਬਲੈਕ–ਲਿਸਟ ’ਚ

ਅੱਤਵਾਦੀਆਂ ਨੂੰ ਮਾਲੀ ਇਮਦਾਦ ਪਹੁੰਚਾਉਣ ਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਉੱਤੇ ਨਜ਼ਰ ਰੱਖਣ ਵਾਲੇ ਐੱਫ਼ਏਟੀਐੱਫ਼ (FATF) ਦੇ ਏਸ਼ੀਆ ਪ੍ਰਸ਼ਾਂਤ ਸਮੂਹ ਨੇ ਪਾਕਿਸਤਾਨ ਨੂੰ ਵਿਸ਼ਵ ਮਾਪਦੰਡਾਂ ਉੱਤੇ ਖਰਾ ਉੱਤਰਨ ਵਿੱਚ ਨਾਕਾਮ ਰਹਿਣ ਦੇ ਚੱਲਦਿਆਂ ਉਸ ਨੂੰ ਵਿਸਤ੍ਰਿਤ ਕਾਲ਼ੀ ਸੂਚੀ ਵਿੱਚ ਪਾ ਦਿੱਤਾ ਹੈ।

 

 

FATF ਦੇ ਏਸ਼ੀਆ ਪ੍ਰਸ਼ਾਂਤ ਸਮੂਹ ਨੇ ਪਾਇਆ ਕਿ ਪਾਕਿਸਤਾਨ ਨੇ ਉਪਰੋਕਤ ਮਾਮਲਿਆਂ ਵਿੱਚ 40 ਕਾਨੂੰਨਾਂ ਵਿੱਚੋਂ 32 ਦੀ ਪਾਲਣਾ ਨਹੀਂ ਕੀਤੀ।

 

 

FATF ਦੇ ਏਸ਼ੀਆ ਪ੍ਰਸ਼ਾਂਤ ਸਮੂਹ ਦੀ ਮੀਟਿੰਗ ਆਸਟ੍ਰੇਲੀਆ ਦੇ ਕੈਨਬਰਾ ਵਿਖੇ ਦੋ ਦਿਨ ਚੱਲਦੀ ਰਹੀ; ਜਿਸ ਵਿੱਚ ਲਗਭਗ ਸੱਤ ਘੰਟਿਆਂ ਤੋਂ ਵੱਧ ਸਮਾਂ ਚਰਚਾ ਚਲਦੀ ਰਹੀ। ਸਮੁੱਚੇ ਮਾਮਲੇ ਵਿੱਚ ਇੱਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਏਸ਼ੀਆ–ਪ੍ਰਸ਼ਾਂਤ ਸਮੂਹ (APG) ਨੇ ਮਿਆਰਾਂ ਦੀ ਪਾਲਣਾ ਕਰਨ ਤੋਂ ਨਾਕਾਮ ਰਹਿਣ ’ਤੇ ਪਾਕਿਤਸਾਨ ਨੂੰ ‘ਵਿਸਤ੍ਰਿਤ ਕਾਲੀ ਸੂਚੀ’ ਵਿੱਚ ਪਾਇਆ ਹੈ।

 

 

ਅੱਤਵਾਦੀਆਂ ਨੂੰ ਮਾਲੀ ਇਮਦਾਦ ਪਹੁੰਚਾਉਣ ਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ 11 ਪ੍ਰਭਾਵਸ਼ਾਲੀ ਮਾਪਦੰਡਾਂ ਵਿੱਚੋਂ ਪਾਕਿਸਤਾਨ 10 ਵਿੱਚ ਘੱਟ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ 41 ਮੈਂਬਰੀ ਸਮੂਹ ਨੂੰ ਇਹ ਨਹੀਂ ਸਮਝਾ ਸਕਿਆ ਕਿ ਉਸ ਨੂੰ ਕਿਸੇ ਵੀ ਮਾਪਦੰਡ ਉੱਤੇ ਅਪਗ੍ਰੇਡ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is now in FATF s Blacklist