ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FATF ਦੀ ਕਾਰਵਾਈ ਕਾਰਨ ਪਾਕਿਸਤਾਨ ’ਤੇ ਦਬਾਅ: ਜਨਰਲ ਰਾਵਤ

FATF ਦੀ ਕਾਰਵਾਈ ਕਾਰਨ ਪਾਕਿਸਤਾਨ ’ਤੇ ਦਬਾਅ: ਜਨਰਲ ਰਾਵਤ

ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ‘ਵਿੱਤੀ ਕਾਰਵਾਈ ਕਾਰਜ–ਬਲ’ (FATF) ਦੀ ਚੇਤਾਵਨੀ ਨਾਲ ਪਾਕਿਸਤਾਨ ਉੱਤੇ ਦਬਾਅ ਵਧੇਗਾ ਤੇ ਉਹ ਅੱਤਵਾਦੀ ਗਤੀਵਿਧੀਆਂ ਵਿਰੁੱਧ ਕਾਰਵਾਈ ਲਈ ਮਜਬੂਰ ਹੋਣਗੇ। ਅੱਤਵਾਦੀਆਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਧਨ ਉੱਤੇ ਨਿਗਰਾਨੀ ਰੱਖਣ ਵਾਲੀ ਕੌਮਾਂਤਰੀ ਸੰਸਥਾ FATF ਨੇ ਸ਼ੁੱਕਰਵਾਰ 18 ਅਕਕਤੂਬਰ ਨੂੰ ਪਾਕਿਸਤਾਨ ਨੂੰ ਅਗਲੇ ਸਾਲ ਫ਼ਰਵਰੀ ਤੱਕ ਲਈ ਆਪਣੀ ‘ਗ੍ਰੇਅ–ਸੂਚੀ’ ਵਿੱਚ ਰੱਖਿਆ ਹੈ।

 

 

ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਤੇ ਅੱਤਵਾਦੀ ਨੂੰ ਧਨ ਮੁਹੱਈਆ ਕਰਵਾਏ ਜਾਣ ਵਿਰੁੱਧ ਵਾਜਬ ਕਾਰਵਾਈ ਕਰਨ ’ਚ ਇਸਲਾਮਾਬਾਦ ਦੇ ਨਾਕਾਮ ਰਹਿ ਜਾਣ ਕਾਰਨ ਇਹ ਕਦਮ ਚੁੱਕਿਆ ਗਿਆ। ਵਿੱਤੀ ਕਾਰਵਾਈ ਕਾਰਜ–ਬਲ (FATF) ਦੀ ਪੈਰਿਸ ’ਚ ਪੰਜ–ਦਿਨ ਪੂਰਨ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

 

 

ਇਸ ਮੀਟਿੰਗ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਨੂੰ ਲਸ਼ਕਰ–ਏ–ਤੋਇਬਾ ਤੇ ਜੈਸ਼–ਏ–ਮੁਹੰਮਦ ਜਿਹੇ ਅੱਤਵਾਦੀ ਸੰਗਠਨਾਂ ਦੀ ਨਕੇਲ ਕੱਸਣ ਲਈ ਦਿੱਤੀ ਗਈ 27–ਨੁਕਾਤੀ ਕਾਰਜ–ਯੋਜਨਾ ਵਿੱਚ ਇਸਲਾਮਾਬਾਦ ਸਿਰਫ਼ ਪੰਜ ’ਤੇ ਹੀ ਕੰਮ ਕਰਨ ਦੇ ਸਮਰੱਥ ਰਿਹਾ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਵਿੱਚ ਲੜੀਵਾਰ ਹਮਲਿਆਂ ਲਈ ਇਹੋ ਦੋਵੇਂ ਅੱਤਵਾਦੀ ਜੱਥੇਬੰਦੀਆਂ ਜ਼ਿੰਮੇਵਾਰ ਰਹੀਆਂ ਹਨ। ਮੀਟਿੰਗ ਵਿੱਚ ਇਹ ਆਮ ਰਾਇ ਰਹੀ ਕਿ ਇਸਲਾਮਾਬਾਦ ਨੂੰ ਦਿੱਤੀ ਗਈ 15 ਮਹੀਨਿਆਂ ਦੀ ਸਮਾਂ–ਸੀਮਾ ਖ਼ਤਮ ਹੋਣ ਦੇ ਬਾਵਜੂਦ ਪਾਕਿਸਤਾਨ ਨੇ 27–ਨੁਕਾਤੀ ਕਾਰਜ–ਯੋਜਨਾ ਉੱਤੇ ਖ਼ਰਾਬ ਪ੍ਰਦਰਸ਼ਨ ਕੀਤਾ।

 

 

ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੂੰ ਉਸ ਦੀ ‘ਗ੍ਰੇਅ–ਸੂਚੀ’ ਵਿੱਚ ਬਰਕਰਾਰ ਰੱਖਦਿਆਂ FATF ਨੇ ਮਨੀ–ਲਾਂਡਰਿੰਗ ਤੇ ਅੱਤਵਾਦ ਨੂੰ ਮੁਹੱਈਆ ਕਰਵਾਏ ਜਾ ਰਹੇ ਧਨ ਨੂੰ ਰੋਕਣ ਵਿੱਚ ਨਾਕਾਮ ਰਹਿਣ ਨੂੰ ਲੈ ਕੇ ਇਸਲਾਮਾਬਾਦ ਨੂੰ ਕਾਰਵਾਈ ਦੀ ਚੇਤਾਵਨੀ ਦਿੱਤੀ।

 

 

FATF ਹੁਣ ਪਾਕਿਸਤਾਨ ਦੀ ਸਥਿਤੀ ਬਾਰੇ ਅਗਲੇ ਸਾਲ ਫ਼ਰਵਰੀ ਮਹੀਨੇ ਅੰਤਿਮ ਫ਼ੈਸਲਾ ਲਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is under stress due to FATF Action says General Rawat