ਸਾਬਕਾ ਭਾਰਤੀ ਸੈਨਾ ਅਫ਼ਸਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੋਂ ਇੱਕ ਵੱਖ ਦੇਸ਼ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਦੀ ਮਦਦ ਬ੍ਰਿਟੇਨ ਅਤੇ ਕੈਨੇਡਾ ਵਿੱਚ ਰਹਿ ਰਹੇ ਪਾਕਿਸਤਾਨੀ ਮੁਸਲਮਾਨ ਕਰ ਰਹੇ ਹਨ। ਖ਼ਾਲਿਸਤਾਨੀ ਲੋਕਾਂ ਦੀ ਮਦਦ ਕਰਨ ਵਾਲੀ ਪਾਕਿ ਖੁਫੀਆ ਏਜੰਸੀ ਆਈਐਸਆਈ ਦੇ ਲਗਾਤਾਰ ਸੰਪਰਕ ਵਿੱਚ ਹੈ।
ਸੇਵਾਮੁਕਤ ਜਨਰਲ ਧਰੁਵ ਸੀ ਕਟੋਚ ਨੇ ਦਾਅਵਾ ਕੀਤਾ ਕਿ ਇਸ ਕੰਮ ਲਈ ਬਹੁਤ ਜ਼ਿਆਦਾ ਫੰਡ ਕੈਨੇਡਾ ਅਤੇ ਬ੍ਰਿਟੇਨ ਤੋਂ ਆ ਰਿਹਾ ਹੈ। ਇਸ ਕੰਮ ਵਿੱਚ ਉਥੋਂ ਦੀ ਸਰਕਾਰ ਸ਼ਾਮਲ ਨਹੀਂ ਹੈ। ਬ੍ਰਿਟੇਨ ਵਿੱਚ ਪਾਕਿ ਤੋਂ ਆਏ ਮੁਸਲਮਾਨ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਉਹ ਇਸ ਤਰ੍ਹਾਂ ਦਾ ਅੰਦੋਲਨ ਬਰਤਾਨੀਆ ਵਿੱਚ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਸ ਲਈ ਮੂਲ ਰੂਪ ਵਿੱਚ ਫੰਡਿੰਗ ਅਤੇ ਵਿਦੇਸ਼ੀ ਸਹਾਇਤਾ ਕੈਨੇਡਾ-ਬ੍ਰਿਟੇਨ ਤੋਂ ਹੀ ਆਉਂਦੀ ਹੈ। ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ਮੈਚਾਂ ਵਿੱਚ ਵੀ ਇਹ ਵੇਖਣ ਨੂੰ ਮਿਲਿਆ।
ਪਾਕਿ ਦੇ ਟੁੱਟਣ ਦਾ ਕਾਰਨ ਬਣੇਗਾ
ਜਨਰਲ ਨੇ ਕਿਹਾ ਕਿ ਪਾਕਿਸਤਾਨ ਨੂੰ ਸਪੱਸ਼ਟ ਦੱਸਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸੀ, ਜਦੋਂ ਉਹ ਖ਼ਾਲਿਸਤਾਨ ਬਣਾਉਣ ਦੀ ਕੋਸ਼ਿਸ਼ ਕਰਦੇ ਸਨ। ਮੈਨੂੰ ਲੱਗਦਾ ਹੈ ਕਿ ਇਹ ਪਾਕਿਸਤਾਨ ਨੂੰ ਟੁੱਟਣ ਵੱਲ ਲੈ ਜਾਵੇਗਾ, ਜਿਸ ਢੰਗ ਨਾਲ ਇਹ ਵਰਤਮਾਨ ਵਿੱਚ ਸਥਿਤ ਹੈ।
ਕੀ ਹੈ ਮਾਮਲਾ?
90 ਦੇ ਦਹਾਕੇ ਵਿੱਚ ਕੁਝ ਸਿੱਖਾਂ ਨੇ ਪੰਜਾਬ ਤੋਂ ਵੱਖ ਦੇਸ਼ ਬਣਾਉਣ ਲਈ ਖ਼ਾਲਿਸਤਾਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਫੌਜ ਨੇ ਇਸ ਉੱਤੇ ਕਾਰਵਾਈ ਕਰਕੇ ਇਸ ਮੁਹਿੰਮ ਨੂੰ ਖ਼ਤਮ ਕਰ ਦਿੱਤਾ ਸੀ। ਕੁਝ ਸ਼ੱਕੀ ਲੋਕਾਂ ਨੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਪਨਾਹ ਲਈ। ਉਨ੍ਹਾਂ ਵੱਲੋਂ ਸਮੇਂ-ਸਮੇਂ ਉੱਤੇ ਇਹ ਮੰਗ ਚੁੱਕੀ ਜਾਂਦੀ ਹੈ।
ਆਈਐਸਆਈ ਦੀ ਭੂਮਿਕਾ
ਕਟੋਚ ਦਾਅਵਾ ਕੀਤਾ ਕਿ ਪਾਕਿਸਤਾਨ ਸਾਲਾਂ ਤੋਂ ਭਾਰਤ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਤੋੜਨ ਦੇ ਏਜੰਡੇ 'ਤੇ ਕੰਮ ਕਰ ਰਿਹਾ ਹੈ ਅਤੇ ਇਹ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਣਥੱਕ ਕੰਮ ਕਰ ਰਿਹਾ ਹੈ। ਪਾਕਿਸਤਾਨ ਨੇ ਭਾਰਤ ਦੀ ਅਖੰਡਤਾ ਨੂੰ ਠੇਸ ਪਹੁੰਚਾਉਣ ਲਈ ਖ਼ਾਲਿਸਤਾਨ ਪੱਖੀਆਂ ਨੂੰ ਹਵਾ ਦਿੰਦਾ ਹੈ।