ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ ਲਈ ਸਿੱਧਾ ਰਸਤਾ ਖੋਲ੍ਹ ਸਕਦਾ ਹੈ ਪਾਕਿਸਤਾਨ

ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ

ਪਾਕਿਸਤਾਨ ਭਾਰਤ ਦੇ ਗੁਰਦਾਸਪੁਰ ਬਾਰਡਰ ਤੋਂ 3 ਕਿਲੋਮੀਟਰ ਦੂਰ ਇਤਹਾਸਿਕ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਲਈ ਸਿੱਧਾ ਰਸਤਾ ਖੋਲ੍ਹ ਸਕਦਾ ਹੈ। ਸਿੱਖ ਸ਼ਰਨਾਰਥੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਦਿਹਾੜੇ 'ਤੇ ਕਰਤਾਰਪੁਰ ਜਾ ਕੇ ਇਸ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ।

 

ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਪਾਕਿਸਤਾਨ ਦੇ ਫ਼ੌਜ਼ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਤੋਂ ਬਾਅਦ ਇਸਲਾਮਾਬਾਦ ਵਿਖੇ ਇੱਖ ਪ੍ਰੈੱਸ-ਕਾਨਫਡਰੰਸ ਵਿਚ ਇਸ ਗੱਲ ਦਾ ਐਲਾਨ ਕੀਤਾ।

 

ਸਿੱਧੂ ਨੇ ਕਿਹਾ ਕਿ," ਮੈਂ ਸੋਚ ਰਿਹਾ ਸੀ ਕਿ ਮੈਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਨਨਕਾਣਾ ਸਾਹਿਬ ਲੈ ਕੇ ਆਵਾਂਗਾ, ਅਸੀਂ ਵੀ ਸੋਚ ਰਹੇ ਸਾਂ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ 'ਤੇ ਕਰਤਾਰਪੁਰ ਦੇ ਗੇਟ ਖੋਲ੍ਹ ਦਿੱਤੇ ਜਾਣ, ਜਨਰਲ ਬਾਜਵਾ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਗੇਟ ਖੋਲ੍ਹਣ ਬਾਰੇ ਸੋਚ ਰਹੇ ਹਾਂ, ਫਿਰ ਉਨ੍ਹਾਂ ਨੇ ਮੈਨੂੰ ਗਲੇ ਲਗਾ ਲਿਆ, ਬਿਨ੍ਹਾਂ ਮੰਗਿਆ ਹੀ ਮੈਨੂੰ ਸਭ ਕੁਝ ਮਿਲ ਗਿਆ। ਉਹ ਵੀ ਸ਼ਾਂਤੀ ਚਾਹੁੰਦੇ ਹਨ।"

 

ਸਿੱਖ ਸਮੁਦਾਏ ਲੰਬੇ ਸਮੇਂ ਤੋਂ ਇਸ ਅੰਤਰਰਾਸ਼ਟਰੀ ਬਾਰਡਰ ਨੂੰ ਖੋਲ੍ਹਣ ਦੀ ਮੰਗ ਕਰ ਰਿਹਾ ਸੀ। ਆਜ਼ਾਦੀ ਤੋਂ ਬਾਅਦ ਸਿੱਖਾਂ ਦਾ ਇਹ ਧਾਰਮਿਕ ਸੰਸਥਾਨ ਪਾਕਿਸਤਾਨ 'ਚ ਆ ਗਿਆ ਸੀ। 

 

ਹਾਲਾਂਕਿ ਬੀਜੇਪੀ ਦੇ ਪੰਜਾਬ ਪ੍ਰਧਾਨ ਸਵੇਤ ਮਲਿਕ ਨੇ ਕਿਹਾ ਕਿ ਸਿੱਧੂ ਕਰਕੇ ਦੇਸ਼ ਦਾ ਬਦਨਾਮੀ ਹੋਈ ਹੈ। ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan may allow Sikh pilgrims a direct access to the historic Gurdwara Darbar Sahib Kartarpur