ਪਾਕਿਸਤਾਨ ਆਪਣੇ ਉਸ ਦਾਅਵੇ ਤੋਂ ਪਲਟ ਗਿਆ ਹੈ ਕਿ ਉਸਨੇ ਅਮਰੀਕਾ ਦੇ ਐਫ਼–16 ਲੜਾਕੂ ਜਹਾਜ਼ ਦੀ ਵਰਤੋਂ ਭਾਰਤ ਖਿਲਾਫ਼ ਜਵਾਬੀ ਹਮਲੇ ਲਈ ਨਹੀਂ ਕੀਤੀ ਸੀ। ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇਸਲਾਮਾਬਾਦ ਨੂੰ ਆਤਮ–ਰੱਖਿਆ ਦਾ ਹੱਕ ਹੈ ਅਤੇ ਅਜਿਹੀ ਕਿਸੀ ਵੀ ਹਾਲਤ ਚ ਅਸੀਂ ਐਫ਼–16 ਲੜਾਕੂ ਜਹਾਜ਼ ਦੀ ਵਰਤੋਂ ਕਰ ਸਕਦੇ ਹਾਂ।
ਪਾਕਿਸਤਾਨੀ ਫ਼ੌਜ ਦੀ ਮੀਡੀਆ ਸ਼ਾਖ਼ਾ (ਆਈਐਸਪੀਆਾਰ) ਨੇ ਸੋਮਵਾਰ ਨੂੰ ਆਪਣੇ ਇਕ ਬਿਆਨ ਚ ਕਿਹਾ ਕਿ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਜੇਐਫ਼–17 ਨੇ ਆਪਣੇ ਹਵਾਈ ਖੇਤਰ ਚ ਰਹਿੰਦਿਆਂ ਹੋਇਆਂ ਭਾਰਤੀ ਟੀਚੇ ਤੇ ਹਮਲਾ ਕੀਤਾ ਸੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ, ਬਾਅਦ ਚ ਜਦੋਂ 2 ਭਾਰਤੀ ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਨੂੰ ਪਾਰ ਕੀਤਾ ਤਾਂ ਉਸਨੇ ਪਾਕਿਸਤਾਨੀ ਹਵਾਈ ਫ਼ੌਜ ਨੇ ਡੇਗ ਦਿੱਤਾ। ਇਹ ਐਫ਼–16 ਜਾਂ ਫਿਰ ਐਫ਼–17 ਸੀ ਜਿਸਨੇ ਦੋ ਭਾਰਤੀ ਲੜਾਕੂ ਜਹਾਜ਼ਾਂ ਨੂੰ ਮਾਰ ਸੁਟਿਆ ਸੀ।
.