ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫ਼ੌਜ ਵਧਾ ਰਹੀ ਅੱਤਵਾਦੀ ਨੈੱਟਵਰਕ, ਭਾਰਤ ’ਤੇ ਹਮਲੇ ਦਾ ਖ਼ਦਸ਼ਾ

ਜਾਮੀਆ ਰਸ਼ੀਦੀਆ ਮਦਰੱਸਾ, ਕਰਾਚੀ (ਸਿੰਧ, ਪਾਕਿਸਤਾਨ)

ਭਾਰਤੀ ਫ਼ੌਜ ਹੱਥੋਂ ਲਗਾਤਾਰ ਕਰਾਰੀ ਹਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਹੁਣ ਕੌਮਾਂਤਰੀ ਸਰਹੱਦ ’ਤੇ ਅੱਤਵਾਦੀ ਨੈੱਟਵਰਕ ਵਧਾਉਣ ਦੇ ਚੱਕਰਾਂ ’ਚ ਹੈ। ਪਾਕਿਸਤਾਨੀ ਫ਼ੌਜ ਦੀ ਅੱਤਵਾਦੀਆਂ ਨਾਲ ਨੇੜਤਾ ਨੂੰ ਵੇਖਦਿਆਂ ਭਾਰਤ ’ਚ ਜੰਮੂ–ਕਸ਼ਮੀਰ ਸਮੇਤ ਸਾਰੇ ਸਰਹੱਦੀ ਖੇਤਰਾਂ ’ਚ ਸੁਰੱਖਿਆ ਏਜੰਸੀਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।

 

 

ਖ਼ਬਰ ਏਜੰਸੀਆਂ ਮੁਤਾਬਕ ਪਾਕਿਸਤਾਨੀ ਫ਼ੌਜ ਦੀਆਂ ਗਤੀਵਿਧੀਆਂ ਵੇਖਣ ਤੋਂ ਬਾਅਦ ਇਹੋ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੀ ਮਦਦ ਨਾਲ ਪਾਕਿਸਤਾਨ ਭਾਰਤ ’ਤੇ ਕਿਸੇ ਵੱਡੇ ਹਮਲੇ ਲਈ ਮੌਕੇ ਦੀ ਭਾਲ਼ ’ਚ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਲੰਘੇ ਸ਼ੁੱਕਰਵਾਰ ਪਾਕਿਸਤਾਨੀ ਫ਼ੌਜ ਦੇ ਮੇਜਰ ਜਨਰਲ ਆਸਿਫ਼ ਗ਼ਫ਼ੂਰ ਨੇ ਕਰਾਚੀ ’ਚ ਸਥਿਤ ਜਾਮੀਆ ਰਸ਼ੀਦੀਆ ਮਦਰੱਸੇ ਦਾ ਦੌਰਾ ਕੀਤਾ ਸੀ। ਜਾਮੀਆ ਰਸ਼ੀਦੀਆ ਮਦਰੱਸੇ ਦਾ ਸਬੰਧ ਜੈਸ਼–ਏ–ਮੁਹੰਮਦ ਨਾਲ ਹੈ। ਅੱਤਵਾਦੀ ਸਈਦ ਸਲਾਹੁੱਦੀਨ ਕਈ ਵਾਰ ਇਸੇ ਮਦਰੱਸੇ ਦਾ ਦੌਰਾ ਕਰ ਚੁੱਕਾ ਹੈ।

 

 

ਇਸ ਮਦਰੱਸੇ ਦਾ ਨਾਂਅ ਸਾਲ 2002 ’ਚ ਅਮਰੀਕੀ ਅਖ਼ਬਾਰ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਡੈਨੀਅਲ ਪਰਲ ਦੇ ਅਗ਼ਵਾ ਤੇ ਕਤਲ ਨਾਲ ਜੁੜਿਆ ਸੀ। ਇਸ ਘਟਨਾ ਤੋਂ ਬਾਅਦ ਸੰਯੁਕਤ ਰਾਸ਼ਅਰ ਤੇ ਅਮਰੀਕਾ ਨੇ ਇਸ ਨੂੰ ਅੱਤਵਾਦੀ ਜੱਥੇਬੰਦੀ ਐਲਾਨ ਦਿੱਤਾ ਸੀ।

 

 

ਸੋਸ਼ਲ ਮੀਡੀਆ ’ਤੇ ਹਰ ਛਿਣ ਦੀ ਅਪਡੇਟ ਰੱਖਣ ਵਾਲੇ ਜਨਰਲ ਆਸਿਫ਼ ਗ਼ਫ਼਼ੂਰ ਨੇ ਇਸ ਯਾਤਰਾ ਬਾਰੇ ਕੋਈ ਜਨਤਕ ਪੋਸਟ ਨਹੀਂ ਪਾਈ ਪਰ ਕਈ ਲੋਕਾਂ ਨੇ ਜਾਮੀਆ ਰਸ਼ੀਦੀਆ ਮਦਰੱਸੇ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕੀਤੀ।

 

 

ਇਸ ਦਸੰਬਰ ਮਹੀਨੇ ਦੀ ਸ਼ੁਰੂਆਤ ’ਚ ਪਾਕਿਸਤਾਨੀ ਫ਼ੌਜ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਅੱਤਵਾਦੀ ਜੱਥੇਬੰਦੀ ਅਹਿਲੇ ਸੁੰਨਤ–ਵਲ–ਜਮਾਤ ਦੇ ਮੁਖੀ ਔਰੰਗਜ਼ੇਬ ਫ਼ਾਰੂਕੀ ਨਾਲ ਮੁਲਾਕਾਤ ਕੀਤੀ ਸੀ। ਅਹਿਲੇ ਸੁੰਨਤ–ਵਲ–ਜਮਾਤ ਪਾਕਿਸਤਾਨ ਦੇ ਬਦਨਾਮ ਸਿਪਾਹ–ਏ–ਸਹਾਬਾ ਦਾ ਹਿੱਸਾ ਹੈ। ਇਹ ਜੱਥੇਬੰਦੀ ਪਾਕਿਸਤਾਨ ’ਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ੀਆ ਘੱਟ–ਗਿਣਤੀਆਂ ਦੇ ਕਤਲਾਂ ਵਿੱਚ ਸ਼ਾਮਲ ਰਹੀ ਹੈ।

 

 

ਪਾਕਿਸਤਾਨੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦਾ ਉਨ੍ਹਾਂ ਨੂੰ ਮਿਲਣਾ ਕਈ ਸੁਆਲ ਖੜ੍ਹੇ ਕਰ ਰਿਹਾ ਹੈ। ਇਸੇ ਲਈ ਭਾਰਤ ’ਚ ਚੌਕਸੀ ਵਧਾ ਦਿੱਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Military is strengthening Terrorist Network Apprehension of Attack on India