ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਲੰਕਾ ਦੇ ਖਿਡਾਰੀਆਂ ਨੂੰ ਲੈ ਕੇ ਪਾਕਿ ਨੇ ਭਾਰਤ ਉਤੇ ਲਾਇਆ ਇਹ ਦੋਸ਼

ਸ੍ਰੀਲੰਕਾ ਦੇ ਖਿਡਾਰੀਆਂ ਨੂੰ ਲੈ ਕੇ ਪਾਕਿ ਨੇ ਭਾਰਤ ਉਤੇ ਲਾਇਆ ਇਹ ਦੋਸ਼

ਇਸ ਮਹੀਨੇ ਦੇ ਅੰਤ ਵਿਚ ਸ੍ਰੀਲੰਕਾਈ ਕ੍ਰਿਕੇਟ ਟੀਮ ਨੂੰ ਪਾਕਿਸਤਾਨ ਦੇ ਦੌਰੇ ਉਤੇ ਜਾਣਾ ਹੈ। ਇਸ ਦੌਰੇ ਵਿਚੋਂ 10 ਸ੍ਰੀਲੰਕਾ ਦੇ ਖਿਡਾਰੀਆਂ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ। ਇਨ੍ਹਾਂ 10 ਕ੍ਰਿਕਟਰ ਖਿਡਾਰੀਆਂ ਨੇ ਆਪਣੀ ਸੁਰੱਖਿਆ ਦੀ ਚਿੰਤਾ ਨੂੰ ਲੈ ਕੇ ਪਾਕਿ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਬੁਖਲਾਏ ਪਾਕਿਸਤਾਨ ਨੇ ਇਸਦਾ ਦੋਸ਼ ਭਾਰਤ ਸਿਰ ਲਗਾ ਦਿੱਤਾ।

 

ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਫਵਦ ਹੁਸੈਨ ਚੌਧਰੀ ਨੇ ਕਿਹਾ ਕਿ ਭਾਰਤ ਨੇ ਸ੍ਰੀਲੰਕਾ ਦੇ ਖਿਡਾਰੀਆਂ ਨੂੰ ਪਾਕਿਸਤਾਨ ਦੌਰਾ ਨਾ ਕਰਨ ਦੀ ਧਮਕੀ ਦਿੱਤੀ ਹੈ ਅਤੇ ਇਸ ਕਾਰਨ ਸ੍ਰੀਲੰਕਾਈ ਖਿਡਾਰੀ ਪਾਕਿਸਤਾਨ ਵਿਚ ਆ ਕੇ ਖੇਡਣ ਤੋਂ ਮੁਕਰ ਗਏ ਹਨ।

 

 

ਚੌਧਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਨੇ ਇਹ ਕਿਹਾ ਹੈ ਕਿ ਜੇਕਰ ਸ੍ਰੀਲੰਕਾਈ ਖਿਡਾਰੀ ਪਾਕਿਸਤਾਨ ਦੌਰਾ ਉਤੇ ਗਏ ਤਾਂ ਉਨ੍ਹਾਂ ਦਾ ਆਈਪੀਐਲ ਕਰਾਰ ਖਤਮ ਕਰ ਦਿੱਤਾ ਜਾਵੇਗਾ। ਚੌਧਰੀ ਨੇ ਆਪਣੇ ਟਵੀਟ ਵਿਚ ਕਿਹਾਕਿ  ਇਕ ਖੇਡ ਕਮੇਂਟੇਟਰ ਨੇ ਮੈਨੂੰ ਕਿਹਾ ਕਿ ਭਾਰਤ ਨੇ ਸ੍ਰੀਲੰਕਾ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਪਾਕਿਸਤਾਨ ਖੇਡਣ ਗਏ ਤਾਂ ਉਨ੍ਹਾਂ ਦਾ ਆਈਪੀਐਲ ਕਰਾਰ ਖਤਮ ਕਰ ਦਿੱਤਾ ਜਾਵੇਗਾ। ਇਹ ਕਾਫੀ ਨੀਹ ਹਰਕਤ ਹੈ। ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan minister plays dirty says India threatened Sri Lankan cricketers