ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​CAA ਦੇ ਬਹਾਨੇ ਕਸ਼ਮੀਰ ਵਾਦੀ ’ਚ ਗੜਬੜੀ ਫੈਲਾਉਣ ਦੀ ਰਚੀ ਜਾ ਰਹੀ ਸਾਜ਼ਿਸ਼

​​​​​​​CAA ਦੇ ਬਹਾਨੇ ਕਸ਼ਮੀਰ ਵਾਦੀ ’ਚ ਗੜਬੜੀ ਫੈਲਾਉਣ ਦੀ ਰਚੀ ਜਾ ਰਹੀ ਸਾਜ਼ਿਸ਼

ਨਾਗਰਿਕਤਾ ਸੋਧ ਕਾਨੂੰਨ (CAA) ਦੇ ਵਿਰੋਧ ਦੀ ਆੜ ਹੇਠ ਜੰਮੂ–ਕਸ਼ਮੀਰ ’ਚ ਵੀ ਕੋਈ ਵੱਡੀ ਹਿੰਸਕ ਵਾਰਦਾਤ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਧਾਰਾ–370 ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਵਾਦੀ ’ਚ ਅਸਥਿਰਤਾ ਫੈਲਾਉਣ ਵਿੱਚ ਨਾਕਾਮ ਰਹੇ ਕੱਟੜਵਾਦੀ ਤੱਤ ਨਵੇਂ ਮੌਕੇ ਦੀ ਭਾਲ਼ ’ਚ ਹਨ।

 

 

ਸਰਹੱਦ ਪਾਰ ਤੋਂ ਪਾਕਿਸਤਾਨ ਵਿੱਚ ਬੈਠੇ ਕੁਝ ਅਨਸਰ ਹਾਲਾਤ ਨੂੰ ਭੜਕਾਉਣ ਦੇ ਜਤਨ ਕਰ ਰਹੇ ਹਨ। ਖ਼ੁਫ਼ੀਆ ਏਜੰਸੀਆਂ ਮੁਤਾਬਕ ਕੱਟੜਵਾਦੀ ਤੱਤਾਂ ਵੱਲੋਂ ਲੋਕਾਂ ਨੂੰ ਵਰਗਲਾਉਣ ਲਈ ਪਰਚੇ ਵੰਡੇ ਜਾ ਰਹੇ ਹਨ। ਮਸਜਿਦਾਂ, ਮਦਰੱਸਿਆਂ ਰਾਹੀਂ ਆਮ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਧਾਰਾ–370 ਤੇ ਹੁਣ ਨਾਗਰਿਕਤਾ ਕਾਨੂੰਨ ਰਾਹੀਂ ਸਰਕਾਰ ਆਬਾਦੀ ਦਾ ਸੰਤੁਲਨ ਵਿਗਾੜਨ ਦੇ ਜਤਨ ਕਰ ਰਹੀ ਹੈ।

 

 

ਸੂਤਰਾਂ ਮੁਤਾਬਕ ਪਾਕਿਸਤਾਨ ਦੀ ਸ਼ਹਿ ’ਤੇ ਕਸ਼ਮੀਰ ਵਿੱਚ ਸਾਜ਼ਿਸ਼ ਦੇ ਕਈ ਸਬੂਤ ਹੱਥ ਲੱਗੇ ਹਨ। ਇਸ ਦੇ ਆਧਾਰ ’ਤੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕੀਤਾ ਗਿਆ ਹੈ। ਏਜੰਸੀਆਂ ਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਨਾਗਰਿਕਤਾ ਕਾਨੂੰਨ ਦੀ ਆੜ ਹੇਠ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇਪਾਲ ਤੇ ਬੰਗਲਾਦੇਸ਼ ਰਾਹੀਂ ਭਾਰਤ ’ਚ ਬਦਅਮਨੀ ਫੈਲਾਉਣ ਦੇ ਬਲੂ–ਪ੍ਰਿੰਟ ਉੱਤੇ ਕੰਮ ਕਰ ਰਹੀ ਹੈ।

 

 

ਇਸ ਤੋਂ ਪਹਿਲਾਂ ਧਾਰਾ–370 ਖ਼ਤਮ ਕਰਨ ਦੇ ਫ਼ੈਸਲੇ ਤੋਂ ਬਾਅਦ ਵੀ ਇਨ੍ਹਾਂ ਦੇਸ਼ਾਂ ’ਚ ਮੌਜੂਦ ਪਾਕਿਸਤਾਨੀ ਦੂਤਾਵਾਸਾਂ ਰਾਹੀਂ ਆਈਐੱਸਆਈ ਨੇ ਭਾਰਤ ਵਿਰੋਧੀ ਗਵਤੀਵਿਧੀਆਂ ਭੜਕਾਉਣ ਦਾ ਜਤਨ ਕੀਤਾ ਸੀ।

 

 

ਇਹ ਜਾਣਕਾਰੀ ਸਬੰਧਤ ਦੇਸ਼ਾਂ ਨਾਲ ਵੀ ਸਾਂਝੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਚੌਕਸੀ ਤੇ ਕਸ਼ਮੀਰ ਅੰਦਰ ਪੁਖ਼ਤਾ ਸੁਰੱਖਿਆ ਇੰਤਜ਼ਾਮਾਂ ਨਾਲ ਆਪਣੀਆਂ ਯੌਜਨਾਵਾਂ ਵਿੱਚ ਨਾਕਾਮ ਰਹੀਆਂ ਪਾਕਿਸਤਾਨੀ ਏਜੰਸੀਆਂ ਕਸ਼ਮੀਰ ’ਚ ਕੱਟੜਵਾਦੀ ਤੱਤ਼ਾਂ ਨੂੰ ਭੜਕਾਉਣ ਤੋਂ ਇਲਾਵਾ ਹੋਰ ਸਰਹੱਦਾਂ ਰਾਹੀਂ ਆਪਣੀਆਂ ਗਤੀਵਿਧੀਆਂ ਤੇਜ਼ ਕਰਨਾ ਚਾਹੁੰਦੀਆਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan plotting conspiracy of disturbing peace in Kashmir under disguise of Citizenship Amendment Act Protests