ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਨਹੀਂ ਆ ਰਿਹਾ ਸਾਹ, ਭਾਰਤ ਲਈ ਬੰਦ ਕਰੇਗਾ ਆਪਣਾ ਏਅਰ ਸਪੇਸ

ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ ਪ੍ਰੇਸ਼ਾਨ ਹੈ ਅਤੇ ਉਹ ਇਸ ਸਦਮੇ ਨੂੰ ਹਜ਼ਮ ਨਹੀਂ ਕਰ ਪਾ ਰਿਹੈ। ਜੰਮੂ-ਕਸ਼ਮੀਰ ਉੱਤੇ ਭਾਰਤ ਦੇ ਫੈਸਲੇ ਤੋਂ ਤਿਲਮਿਲਾਇਆ ਪਾਕਿਸਤਾਨ ਹੁਣ ਹਵਾਈ ਖੇਤਰ ਬੰਦ ਕਰਨ ਉੱਤੇ ਵਿਚਾਰ ਕਰ ਰਿਹਾ ਹੈ। 

 

ਪਾਕਿਸਤਾਨ ਦੇ ਚੌਧਰੀ ਫਵਾਦ ਹੁਸੈਨ ਨੇ ਟਵੀਟ ਕੀਤਾ ਹੈ ਕਿ ਇਮਰਾਨ ਸਰਕਾਰ ਭਾਰਤ ਲਈ ਹਵਾਈ ਖੇਤਰ (ਏਅਰ ਸਪੇਸ) ਪੂਰੀ ਤਰ੍ਹਾਂ ਬੰਦ ਕਰਨ ਉੱਤੇ ਵਿਚਾਰ ਕਰ ਰਹੀ ਹੈ। ਦੱਸਣਯੋਗ ਹੈ ਕਿ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਪਾਕਿਸਤਾਨ ਨੇ ਕਰੀਬ 140 ਦਿਨਾਂ ਤੱਕ ਆਪਣੀ ਏਅਰਸਪੇਸ ਨੂੰ ਬੰਦ ਕਰਕੇ ਰੱਖਿਆ ਸੀ।

 

ਪਾਕਿਸਤਾਨ ਭਾਰਤ ਲਈ ਆਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਚੋਣ ਕਰ ਸਕਦਾ ਹੈ। ਇਮਰਾਨ ਖ਼ਾਨ ਦੀ ਕੈਬਿਨੇਟ ਦੀ ਬੈਠਕ ਵਿੱਚ ‘ਏਅਰ ਸਪੇਸ ਦੇ ਮੁਕੰਮਲ ਬੰਦ’ ਲਈ ਸੰਭਾਵਤ ਕਦਮ ਚੁੱਕਣ ਦਾ ਸੁਝਾਅ ਦਿੱਤਾ ਗਿਆ। ਇਹ ਜਾਣਕਾਰੀ ਪਾਕਿਸਤਾਨ ਦੇ ਸੰਘੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਦਿੱਤੀ।

 

ਫਵਾਦ ਦੇ ਟਵੀਟ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਭਾਰਤ ਲਈ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰਨ ‘ਤੇ ਵਿਚਾਰ ਕਰ ਰਹੇ ਹਨ। ਨਾਲ ਹੀ, ਮੰਤਰੀ ਮੰਡਲ ਦੀ ਬੈਠਕ ਵਿੱਚ ਅਫ਼ਗ਼ਾਨਿਸਤਾਨ ਅਤੇ ਭਾਰਤ ਦਰਮਿਆਨ ਵਪਾਰ ਲਈ ਪਾਕਿਸਤਾਨੀ ਮਾਰਗਾਂ ਦੀ ਵਰਤੋਂ ਉੱਤੇ ਪੂਰਨ ਪਾਬੰਦੀ ਦਾ ਸੁਝਾਅ ਵੀ ਦਿੱਤਾ ਗਿਆ ਸੀ। ਇਨ੍ਹਾਂ ਫ਼ੈਸਲਿਆਂ ਲਈ ਕਾਨੂੰਨੀ ਰਸਮਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮੋਦੀ ਨੇ ਸ਼ੁਰੂ ਕੀਤਾ ਅਸੀਂ ਖ਼ਤਮ ਕਰਾਂਗੇ।

 


.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan PM Imran Khan considering complete closure of air space to India