ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਵਿਰੁਧ ਬੋਲਦੇ ਹੀ PAK ਮੰਤਰੀ ਨੂੰ ਲੱਗਾ ਕਰੰਟ

ਕੁਝ ਸਮਾਂ ਪਹਿਲਾਂ ਸੁੱਟੇ ਗਏ ਸਨ ਅੰਡੇ ਅਤੇ ਹੋਈ ਸੀ ਕੁੱਟਮਾਰ 

 

ਭਾਰਤ-ਪਾਕਿ ਵਿੱਚ ਤਣਾਅ ਵਿਚਕਾਰ ਲਗਾਤਾਰ ਭੜਕਾਊ ਬਿਆਨ ਦੇਣ ਵਾਲੇ ਪਾਕਿਸਤਾਨੀ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਨੂੰ ਕਰੰਟ ਲੱਗਾ ਹੈ। ਰਾਸ਼ਿਦ ਨੂੰ ਜਿਸ ਸਮੇਂ ਕਰੰਟ ਲੱਗਾ, ਉਦੋਂ ਉਹ ਮਾਈਕ ‘ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

 

 


ਰੇਲ ਮੰਤਰੀ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਫੜੇ ਮਾਈਕ ਵਿੱਚ ਕਰੰਟ ਆ ਗਿਆ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਕਰੰਟ ਆ ਗਿਆ ਹੈ।

 

ਕਰੰਟ ਲੱਗਣ ਤੋਂ ਬਾਅਦ ਵੀ ਪਾਕਿਸਤਾਨੀ ਰੇਲ ਮੰਤਰੀ ਰਾਸ਼ੀਦ ਚੁੱਪ ਨਹੀਂ ਹੋਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹਾ ਕਿ ਉਹ ਇਸ ਜਲਸੇ ਨੂੰ ਨਾਕਾਮ ਨਹੀਂ ਕਰ ਸਕਦੇ। ਹੁਣ ਇਹ ਵੀਡੀਓ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

 


ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਲੰਡਨ ਦੀਆਂ ਸੜਕਾਂ ‘ਤੇ ਸ਼ੇਖ ਰਾਸ਼ਿਦ ਨੂੰ ਕੁੱਟਿਆ ਗਿਆ ਸੀ। ਇੱਕ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਬਾਹਰ ਆਏ ਰਾਸ਼ਿਦ ਨੂੰ ਉਸ ਦੇ ਬਿਆਨ ਤੋਂ ਨਾਰਾਜ਼ ਲੋਕਾਂ ਨੇ ਘਿਰਿਆ ਹੋਇਆ ਸੀ ਅਤੇ ਉਨ੍ਹਾਂ ਉੱਤੇ ਅੰਡੇ ਸੁੱਟੇ ਅਤੇ ਧੱਕਾ ਮੁੱਕੀ ਕੀਤੀ ਸੀ। ਇਸ ਘਟਨਾ ਤੋਂ ਬਾਅਦ ਲੋਕ ਉਥੋਂ ਫ਼ਰਾਰ ਹੋ ਗਏ ਸਨ।

 

ਜ਼ਿਕਰਯੋਗ ਹੈ ਕਿ ਭਾਰਤ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰ ਦਿੱਤਾ ਸੀ। ਇਸ ਫੈਸਲੇ ਤੋਂ ਬਾਅਦ ਰਾਸ਼ਿਦ ਨੇ ਪਰਮਾਣੂ ਯੁੱਧ ਦੀ ਧਮਕੀ ਵੀ ਦਿੱਤੀ ਸੀ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਸਮਝੌਤਾ ਐਕਸਪ੍ਰੈਸ ਰੇਲ ਸੇਵਾ ਵੀ ਬੰਦ ਕਰ ਦਿੱਤੀ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Rail Minister Sheikh Rashid gets electricity shock while speaking against PM narendra Modi