ਭਾਰਤੀ ਫੌਜ ਦੇ ਇਕ ਉੱਚ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਕੁਝ ਦਿਨਾਂ ਤੋਂ ਕੰਟੋਰਲ ਰੇਖਾ (LoC) ਉੱਤੇ ਅੱਤਵਾਦੀਆਂ ਦੀ ਗਿਣਤੀ ਵਧਾਉਣ ਅਤੇ ਘੁਸਪੈਠੀਆਂ ਨੂੰ ਜੰਮੂ-ਕਸ਼ਮੀਰ ਵਿੱਚ ਦਾਖ਼ਲ ਕਰਵਾਉਣ ਦੀਆਂ ਕੋਸ਼ਿਸ਼ ਤੇਜ਼ ਕਰ ਦਿੱਤੀ ਹਨ।
ਉੱਤਰੀ ਕਮਾਂਡ ਦੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ਼ ਲੈਫ਼ਟੀਨੈਂਟ ਜਰਨਲ ਰਣਬੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਯੁੱਧਬੰਦੀ ਦੀ ਉਲੰਘਣਾ ਵੀ ਕਰ ਰਿਹਾ ਹੈ। ਜੇਕਰ ਪਾਕਿਸਤਾਨੀ ਸੈਨਾ ਨੁਕਸਾਨ ਪਹੁੰਚਾਉਣ ਵਾਲੇ ਆਪਣੇ ਰਸਤੇ ਉੱਤੇ ਚੱਲਦੀ ਰਹੀ ਤਾਂ ਭਾਰਤੀ ਸੈਨਾ ਮੂੰਹਤੋੜ ਜਵਾਬ ਦੇਵੇਗੀ ਅਤੇ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਰਣਬੀਰ ਸਿੰਘ ਨੇ ਸ਼੍ਰੀਨਗਰ ਵਿੱਚ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੇ ਕੋਰ ਗਰੁੱਪ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਤਾਕਿ ਸੁਰੱਖਿਆ ਸਥਿਤੀ ਉੱਤੇ ਅਸਰ ਪਾਉਣ ਵਾਲੇ ਕਿਸੇ ਦੁਸ਼ਮਣ ਤੋਂ ਨਿਪਟਨੇ ਲਈ ਤਿਆਰੀਆਂ ਦੀ ਸਮੀਖਿਆ ਕੀਤਾ ਜਾ ਸਕੇ।
ਉਧਮਪੁਰ ਵਿੱਚ ਤੈਨਾਤ ਥਲ ਸੈਨਾ ਦੇ ਅਧਿਕਾਰੀਆਂ ਦੁਆਰਾ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਲੈਫਟੀਨੈਂਟ ਜਨਰਲ ਸਿੰਘ ਨੇ ਇਹ ਵੀ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਕਰ ਲਏ ਗਏ ਹਨ।