ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਪਾਕਿ ਤੋਂ ਗ਼ੈਰ–ਕਾਨੂੰਨੀ ਤਰੀਕੇ ਭਾਰਤ ’ਚ ਦਾਖ਼ਲ ਹੋਇਆ ਜਹਾਜ਼ ਜੈਪੁਰ ’ਚ ਉਤਾਰਿਆ

ਪਾਕਿ ਤੋਂ ਗ਼ੈਰ–ਕਾਨੂੰਨੀ ਤਰੀਕੇ ਭਾਰਤ ’ਚ ਦਾਖ਼ਲ ਹੋਇਆ ਜਹਾਜ਼ ਜੈਪੁਰ ’ਚ ਉਤਾਰਿਆ

ਪਾਕਿਸਤਾਨ ਨੇ ਅੱਜ ਭਾਰਤੀ ਵਾਯੂਮੰਡਲ ਦੀ ਉਲੰਘਣਾ ਕੀਤੀ। ਪਾਕਿਸਤਾਨ ਵਾਲੇ ਪਾਸਿਓਂ ਗ਼ੈਰ–ਕਾਨੂੰਨੀ ਤਰੀਕੇ ਭਾਰਤ ’ਚ ਇੱਕ ਹਵਾਈ ਜਹਾਜ਼ ਅਚਾਨਕ ਦਾਖ਼ਲ ਹੋਇਆ।

 

 

ਭਾਰਤੀ ਹਵਾਈ ਫ਼ੌਜ ਦੇ ਚੌਕਸ ਜਵਾਨਾਂ ਨੇ ਆਪਣੇ ਜੰਗੀ ਜੈੱਟ ਹਵਾਈ ਜਹਾਜ਼ ਉਸ ਦੇ ਪਿੱਛੇ ਲਾ ਲਏ। ਇੰਝ ਉਸ ਜਹਾਜ਼ ਨੂੰ ਜੈਪੁਰ (ਰਾਜਸਥਾਨ) ਦੇ ਹਵਾਈ ਅੱਡੇ ਉੱਤੇ ਉੱਤਰਨ ਲਈ ਮਜਬੂਰ ਕੀਤਾ ਗਿਆ।

 

 

ਜੈਪੁਰ ਦੇ ਹਵਾਈ ਅੱਡੇ ਉੱਤੇ ਹੁਣ ਉਸ ਹਵਾਈ ਜਹਾਜ਼ ਦੇ ਪਾਇਲਟਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਜਹਾਜ਼ ਨੇ ਕਰਾਚੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਸ ਨੂੰ ਜ਼ਬਰਦਸਤੀ ਜੈਪੁਰ ਦੇ ਹਵਾਈ ਅੱਡੇ ਉੱਤੇ ਉਤਾਰਨ ਲਈ ਭਾਰਤੀ ਹਵਾਈ ਫ਼ੌਜ ਦਾ ਇੱਕ ਜਹਾਜ਼ ਬਰੇਲੀ ਤੋਂ ਤੇ ਦੂਜਾ ਜੋਧਪੁਰ ਤੋਂ ਪੁੱਜਾ ਸੀ।

 

 

ਭਾਰਤੀ ਸੀਮਾ ਅੰਦਰ ਦਾਖ਼ਲ ਹੋਣ ਵਾਲਾ ਹਵਾਈ ਜਹਾਜ਼ ਐਂਟੋਨੋਵ ਏਐੱਨ–12 ਹੈ। ਇਸ ਦੀ ਵਰਤੋਂ ਆਮ ਤੌਰ ਉੱਤੇ ਭਾਰੀ ਸਾਜ਼ੋ–ਸਾਮਾਨ ਲਿਆਉਣ ਤੇ ਲਿਜਾਣ ਲਈ ਕੀਤੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan s aircraft illegally enters Indian atmosphere forced to land at Jaipur