ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਇੰਜੀਨੀਅਰ ਨੂੰ ਅੱਤਵਾਦੀ ਸਿੱਧ ਕਰਨ ਦੀ ਪਾਕਿਸਤਾਨੀ ਕੋਸ਼ਿਸ਼ ਨਾਕਾਮ

ਭਾਰਤੀ ਇੰਜੀਨੀਅਰ ਨੂੰ ਅੱਤਵਾਦੀ ਸਿੱਧ ਕਰਨ ਦੀ ਪਾਕਿਸਤਾਨੀ ਕੋਸ਼ਿਸ਼ ਨਾਕਾਮ

ਹੁਣ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਹਰਕਤ ਨਾਕਾਮ ਹੋ ਗਈ ਹੈ। ਭਾਰਤੀ ਇੰਜੀਨੀਅਰ ਵੇਣੂਮਾਧਵ ਡੋਂਗਰਾ ਅਗਲੇ ਕੁਲਭੂਸ਼ਣ ਜਾਧਵ ਬਣ ਸਕਦੇ ਸਨ ਪਰ ਭਾਰਤੀ ਸੁਰੱਖਿਆ ਏਜੰਸੀਆਂ ਦੀ ਤੁਰਤ–ਫੁਰਤ ਕਾਰਵਾਈ ਕਾਰਨ 7 ਸਤੰਬਰ ਨੂੰ ਅਫ਼ਗ਼ਾਨਿਸਤਾਨ ’ਚ ਉਨ੍ਹਾਂ ਨੂੰ ਪਾਕਿਸਤਾਨ ਦੇ ਸ਼ਿਕੰਜੇ ਵਿੱਚ ਫਸਣ ਤੋਂ ਬਚਾ ਲਿਆ ਗਿਆ।

 

 

ਦਰਅਸਲ, ਇਹ ਸਭ ਸੰਯੁਕਤ ਰਾਸ਼ਟਰ ਸੰਗਠਨ (UNO) ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁੱਪ ਕਰਵਾਉਣ ਲਈ ਕੀਤਾ ਜਾ ਰਿਹਾ ਸੀ ਪਰ ਪਾਕਿਸਤਾਨ ਦੀਆਂ ਸਾਰੀਆਂ ਚਾਲਾਂ ਧਰੀਆਂ–ਧਰਾਈਆਂ ਰਹਿ ਗਈਆਂ।

 

 

ਪਾਕਿਸਤਾਨ ਦੀ ਕੋਸ਼ਿਸ਼ ਸੀ ਕਿ ਇਸੇ ਮਹੀਨੇ ਸ੍ਰੀ ਡੋਂਗਰਾ ਨੂੰ ਅੱਤਵਾਦ ਦੀ ਸਾਜ਼ਿਸ਼ ਵਿੱਚ ਫਸਾ ਕੇ ਕੌਮਾਂਤਰੀ ਪੱਧਰ ਉੱਤੇ ਭਾਰਤ ਦਾ ਅਕਸ ਵਿਗਾੜਿਆ ਜਾਵੇ। ਪਰ ਪਾਕਿਸਤਾਨੀ ਅਧਿਕਾਰੀ ਨਹਾਤੇ–ਧੋਤੇ ਰਹਿ ਗਏ ਤੇ ਉੱਤੇ ਮੱਖੀ ਬਹਿ ਗਈ।

 

 

ਭਾਰਤੀ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਦੀ ਖ਼ੁਫ਼ੀਆ ੲਜੰਸੀ ਇੰਟਰ ਸਰਵਿਸੇਜ਼ ਇੰਟੈਲੀਜੈਂਸ (ISI) ਦੀ ਇਹ ਯੋਜਨਾ ਸੀ ਕਿ ਜੰਗ ਤੋਂ ਪ੍ਰਭਾਵਿਤ ਅਫ਼ਗ਼ਾਨਿਸਤਾਨ ’ਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੇ ਭਾਰਤੀ ਇੰਜੀਨੀਅਰ ਡੋਂਗਰਾ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ 1267ਵੀਂ ਕਮੇਟੀ ਦੀ ਸੂਚੀ ਵਿੱਚ ਸ਼ਾਮਲ ਕਰਵਾਉਣਾ ਸੀ।

 

 

ਇੱਥੇ ਵਰਨਣਯੋਗ ਹੈ ਕਿ 1267 ਅਧੀਨ ਸੰਯੁਕਤ ਰਾਸ਼ਟਰ ਦਾ ਕੋਈ ਵੀ ਦੇਸ਼ ਕਿਸੇ ਅੱਤਵਾਦੀ ਨੂੰ ਵਿਸ਼ਵ–ਅੱਤਵਾਦੀ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਅਰਜ਼ੀ ਦੇ ਸਕਦਾ ਹੈ; ਜਿਸ ਲਈ ਸਲਾਮਤੀ ਕੌਂਸਲ ਦੀ ਸਥਾਈ ਕਮੇਟੀ ਦੀ ਪ੍ਰਵਾਨਗੀ ਜ਼ਰੂਰੀ ਹੈ।

 

 

ਅਜਿਹੇ ਕਿਸੇ ਪ੍ਰਸਤਾਵ ਤਹਿਤ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਕਿਸੇ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਨੂੰ ਕੌਮਾਂਤਰੀ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਐਲਾਨ ਸਕਦੀ ਹੈ ਤੇ ਉਸ ਉੱਤੇ ਵਿਆਪਕ ਪਾਬੰਦੀ ਲਾ ਸਕਦੀ ਹੈ। ਇਸ ਸੂਚੀ ਵਿੱਚ ਨਾਂਅ ਸ਼ਾਮਲ ਹੁੰਦਿਆਂ ਹੀ ਸੰਯੁਕਤ ਰਾਸ਼ਟਰ ਦੇ ਸਾਰੇ ਦੇਸ਼ ਉਸ ਨੂੰ ਅੱਤਵਾਦੀ ਜਾਂ ਅੱਤਵਾਦੀ ਸੰਗਠਨ ਦੇ ਤੌਰ ਉੱਤੇ ਤਸਦੀਕਸ਼ੁਦਾ ਮੰਨ ਕੇ ਸਖ਼ਤ ਰਵੱਈਆ ਅਪਣਾਉਂਦੇ ਹਨ। ਉਹ ਅੱਤਵਾਦੀ ਜਾਂ ਅੱਤਵਾਦੀ ਜੱਥੇਬੰਦੀ ਭਾਵੇਂ ਦੁਨੀਆ ਦੇ ਕਿਸੇ ਵੀ ਕੋਣੇ ਵਿੱਚ ਕਿਉਂ ਨਾ ਸਥਿਤ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan s effort to prove an Indian Engineer foiled